ਖੇਡ ਜਗਤ 'ਚ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ , ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ , ਜੀ ਹਾਂ ਕੁਸ਼ਤੀ 'ਚ ਆਪਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਿਆਂ ਫੋਗਾਟ ਭੈਣਾਂ ਜਿਥੇ ਸਭ ਨੂੰ ਜ਼ਿੰਦਾਦਿਲੀ ਸਿਖਾਉਂਦੀਆਂ ਹਨ ਉਥੇ ਹੀ ਉਹਨਾਂ ਦੀ ਆਪਣੀ ਭੈਣ ਨੇ ਇਕ ਦੰਗਲ ਹਾਰਨ ਤੋਂ ਬਾਅਦ ਆਪਣੀ ਜ਼ਿੰਦਗੀ ਹੀ ਮੁਕਾ ਲਈ ਹੈ।
ਬਬੀਤਾ ਫੋਗਾਟ ਦੀ ਭੈਣ ਮਾਮੇ ਦੀ ਕੁੜੀ ਹੈ ਜੋ ਕਿ 12 ਅਤੇ 14 ਮਾਰਚ ਨੂੰ ਹੋਈ ਰਾਜਸਥਾਨ ਦੇ ਭਰਤਪੁਰ ਦੇ ਲੋਹਗੜ ਸਟੇਡੀਅਮ 'ਚ ਮਹਿਲਾ ਅਤੇ ਪੁਰੁਸ਼ ਕੁਸ਼ਤੀ ਦਾ ਹਿੱਸਾ ਸੀ , ਜਿਥੇ ਉਹ ਹਾਰ ਗਈ।

ਜਾਂਬਾਜ਼ ਭੈਣਾਂ ਦੀ ਇਹ ਭੈਣ ਹਾਰ ਦਾ ਸਦਮਾ ਬਰਦਾਸ਼ਤ ਨਹੀਂ ਕਰ ਪਾਈ ਅਤੇ ਅੱਧੀ ਰਾਤ ਨੂੰ ਘਰ ਦੇ ਵਿਚ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ |

ਰਿਤਿਕਾ ਦੀ ਉਮਰ 17 ਸਾਲ ਦੀ ਸੀ , ਰਿਤਿਕਾ ਦੀ ਮੌਤ 'ਤੇ ਖੇਡ ਜਗਤ ਅਤੇ ਫੋਗਾਟ ਪਰਿਵਾਰ 'ਚ ਸੋਗ ਦੀ ਲਹਿਰ ਹੈ।
ਇਸ ਮਨਭਾਗੀ ਖਬਰ ਤੋਂ ਬਾਅਦ ਇਕ ਹੀ ਸੁਝਾਅ ਦਿੱਤਾ ਜਾਂਦਾ ਹੈ ਕਿ ਜ਼ਿੰਦਗੀ ਦੇ ਵਿਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ , ਲੋੜ ਹੈ ਅਜਿਹੇ ਸਮੇਂ 'ਚ ਹੋਂਸਲਾ ਰੱਖਣ ਦੀ ਅਤੇ ਅੱਗੇ ਵਧਣ ਦੀ , ਨਾ ਕਿ ਜ਼ਿੰਦਗੀ ਤੋਂ ਹਾਰਨ ਦੀ |