ਬਾਬਾ ਵਾਂਗਾ ਦੀ ਭਾਰਤ ਬਾਰੇ ਖਤਰਨਾਕ ਭਵਿੱਖਬਾਣੀ, ਵੱਡੀ ਮੁਸੀਬਤ ਦੇ ਸੰਕੇਤ!
Baba Vanga's dangerous prediction about India: ਬਾਬਾ ਵਾਂਗਾ ਨੇ ਭਾਰਤ ਬਾਰੇ ਖਤਰਨਾਕ ਭਵਿੱਖਬਾਣੀਆਂ ਕੀਤੀਆਂ ਹਨ, ਜਿਸ ਨਾਲ ਲੋਕਾਂ ਦੀ ਚਿੰਤਾ ਵਧ ਸਕਦੀ ਹੈ। ਬਾਬਾ ਵਾਂਗਾ ਨੇ ਇਸ ਸਾਲ ਭਾਰਤ ਵਿੱਚ ਭਿਆਨਕ ਕਾਲ ਦੀ ਚਿਤਾਵਨੀ ਦਿੱਤੀ ਹੈ। ਉਹ ਕਹਿੰਦੀ ਹੈ ਕਿ ਭਾਰਤ ਵਿੱਚ ਲੋਕ ਭੋਜਨ ਨੂੰ ਤਰਸ ਸਕਦੇ ਹਨ। ਇਹ ਉਹੀ ਬਾਬਾ ਵਾਂਗਾ ਹੈ ਜਿਸ ਦੀਆਂ ਭਵਿੱਖਬਾਣੀਆਂ 80 ਫੀਸਦੀ ਸਹੀ ਦੱਸੀਆਂ ਜਾਂਦੀਆਂ ਹਨ ਅਤੇ ਉਸ ਵੱਲੋਂ ਕੀਤੀਆਂ ਕਈ ਭਵਿੱਖਬਾਣੀਆਂ ਸਹੀ ਵੀ ਨਿਕਲੀਆਂ ਹਨ। ਬਾਬਾ ਵਾਂਗਾ ਨੇ ਭਾਰਤ ਬਾਰੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਜਾਨੀ 2022 ਵਿੱਚ ਇੱਕ ਦੁਖਾਂਤ ਵਾਪਰਨ ਵਾਲਾ ਹੈ। ਉਨ੍ਹਾਂ ਮੁਤਾਬਕ ਇਸ ਸਾਲ ਭਾਰਤ 'ਚ ਕੁਦਰਤੀ ਹਮਲਾ ਜਾਨੀ ਟਿੱਡੀ ਦਲ ਦਾ ਹਮਲਾ ਹੋਵੇਗਾ, ਜਿਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਹਮਲੇ ਕਾਰਨ ਪੂਰੇ ਭਾਰਤ ਵਿੱਚ ਕਾਲ ਪੈ ਜਾਵੇਗਾ ਅਤੇ ਲੋਕ ਖਾਣ ਲਈ ਤਰਸ ਜਾਣਗੇ। ਬਾਬਾ ਵਾਂਗਾ ਅਨੁਸਾਰ ਜਿਸ ਤਰ੍ਹਾਂ ਨਾਲ ਦੁਨੀਆ ਵਿੱਚ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਇਸ ਕਾਰਨ ਅਜਿਹੇ ਹਮਲੇ ਹੋਣਗੇ ਜਿਸ ਨਾਲ ਭਾਰੀ ਮਾਤਰਾ ਵਿੱਚ ਫਸਲਾਂ ਤਬਾਹ ਹੋ ਜਾਣਗੀਆਂ ਅਤੇ ਇਸ ਨਾਲ ਅਨਾਜ ਦੀ ਭਾਰੀ ਕਮੀ ਹੋ ਜਾਵੇਗੀ। ਬਾਬਾ ਵਾਂਗਾ ਨੇ ਆਸਟ੍ਰੇਲੀਆ ਅਤੇ ਏਸ਼ੀਆਈ ਦੇਸ਼ਾਂ 'ਚ ਹੜ੍ਹਾਂ ਦੀ ਭਵਿੱਖਬਾਣੀ ਕੀਤੀ ਸੀ, ਜੋ ਸੱਚ ਹੋਈ ਹੈ। ਆਸਟ੍ਰੇਲੀਆ ਵਿੱਚ ਹੜ੍ਹਾਂ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਤੋਂ ਇਲਾਵਾ ਬਾਬਾ ਵਾਂਗਾ ਨੇ ਕਈ ਸ਼ਹਿਰਾਂ ਵਿੱਚ ਪਾਣੀ ਦੀ ਕਿੱਲਤ ਹੋਣ ਦੀ ਭਵਿੱਖਬਾਣੀ ਕੀਤੀ ਸੀ, ਜੋ ਸੱਚ ਹੋ ਗਈ ਹੈ। ਪੁਰਤਗਾਲ ਤੋਂ ਇਲਾਵਾ ਇਟਲੀ ਦੇ ਕਈ ਸ਼ਹਿਰ ਇਸ ਸਾਲ ਸੋਕੇ ਦੀ ਲਪੇਟ ਵਿੱਚ ਹਨ। ਬਾਬਾ ਵਾਂਗਾ ਦਾ ਅਸਲੀ ਨਾਂ ਵੈਂਗੇਲੀਆ ਪਾਂਡੇਵਾ ਗੁਸ਼ਤੇਰੋਵਾ ਸੀ ਜੋ ਕਿ ਬੁਲਗਾਰੀਆਈ ਨਾਗਰਿਕ ਸੀ। ਕਿਹਾ ਜਾਂਦਾ ਹੈ ਕਿ 12 ਸਾਲ ਦੀ ਉਮਰ ਵਿੱਚ ਬਾਬਾ ਵਾਂਗਾ ਇੱਕ ਵੱਡੇ ਤੂਫਾਨ ਦੌਰਾਨ ਰਹੱਸਮਈ ਢੰਗ ਨਾਲ ਅੰਨ੍ਹੀ ਹੋ ਗਈ ਸੀ। ਬਾਬਾ ਵਾਂਗਾ ਆਪਣੀਆਂ ਭਵਿੱਖਬਾਣੀਆਂ ਦੇ ਸੱਚ ਹੋਣ ਲਈ ਜਾਨੀ ਜਾਂਦੀ ਹੈ। ਇਹ ਵੀ ਪੜ੍ਹੋ: ਬੇਟੇ ਨੇ ਪਿਤਾ ਨੂੰ ਦਿੱਤਾ ਅਨਮੋਲ ਤੋਹਫਾ, ਚੰਦਰਮਾ 'ਤੇ ਖਰੀਦੀ 3 ਏਕੜ ਜ਼ਮੀਨ, ਵੇਖੋ ਤਸਵੀਰਾਂ ਉਸ ਦੁਆਰਾ ਕੀਤੀਆਂ ਗਈਆਂ ਕੁੱਝ ਭਵਿੱਖਬਾਣੀਆਂ ਜਿਵੇਂ ਕਿ ਰਾਜਕੁਮਾਰੀ ਡਾਇਨਾ ਦੀ ਮੌਤ, ਸੋਵੀਅਤ ਯੂਨੀਅਨ ਦਾ ਵਿਘਨ, 2004 ਦੀ ਥਾਈਲੈਂਡ ਸੁਨਾਮੀ, 9/11 ਦਾ ਅੱਤਵਾਦੀ ਹਮਲਾ, ਬਰਾਕ ਓਬਾਮਾ ਦਾ ਰਾਸ਼ਟਰਪਤੀ ਬਣਨ ਅਤੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਸੱਚ ਹੋਈਆਂ ਹਨ। -PTC News