ਗੁਰੂ ਨਾਨਕ ਹਸਪਤਾਲ 'ਚ ਆਯੂਸ਼ਮਾਨ ਕਾਰਡ ਦਾ ਸਟਾਫ ਹੜਤਾਲ 'ਤੇ, ਲੋਕ ਖੱਜਲ-ਖੁਆਰ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਆਯੂਸ਼ਮਾਨ ਕਾਰਡ ਦਾ ਸਟਾਫ ਹੜਤਾਲ ਉਤੇ ਚਲਾ ਗਿਆ। ਆਯੂਸ਼ਮਾਨ ਕਾਰਡ ਦਾ ਸਟਾਫ ਆਪਣੀਆਂ ਮੰਗਾਂ ਮਨਵਾਉਣ ਲਈ ਅੜਿਆ ਹੋਇਆ ਹੈ। ਇਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਆਯੂਸ਼ਮਾਨ ਕਾਰਡ ਨੂੰ ਦੋ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ। ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ ਉਨ੍ਹਾਂ ਦੇ ਵੀ ਕਰੀਬ ਢਾਈ ਕਰੋੜ ਰੁਪਏ ਅਜੇ ਤੱਕ ਹਸਪਤਾਲ ਨੂੰਹ ਨਹੀਂ ਦਿੱਤੇ ਗਏ। ਸਟਾਫ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨ, ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੇ ਪੈਸੇ ਵੀ ਕਰੀਬ ਢਾਈ ਕਰੋੜ ਰੁਪਏ ਨਹੀਂ ਦਿੱਤੇ ਗਏ। ਉਥੇ ਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਦਿਨ ਤੋਂ ਹਸਪਤਾਲ ਵਿੱਚ ਧੱਕੇ ਖਾ ਰਹੇ ਹਨ, ਉਹ ਅਜਿਹੇ ਸਮੇਂ ਵਿੱਚ ਕੀ ਕਰਨ ਸਮਝ ਨਹੀਂ ਆ ਰਿਹਾ। ਜੋ ਮਰੀਜ਼ ਇਥੇ ਇਲਾਜ ਕਰਵਾਉਣ ਪੁੱਜ ਰਹੇ ਹਨ ਉਨ੍ਹਾਂ ਦੀ ਖੱਜਲ-ਖੁਆਰੀ ਹੋ ਰਹੀ ਹੈ। ਆਯੂਸ਼ਮਾਨ ਕਾਰਡ ਦੇ ਮੁਲਾਜ਼ਮ ਕਰਨਦੀਪ ਸਿੰਘ ਨੇ ਦੱਸਿਆ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਉਹ ਬਹੁਤ ਪਰੇਸ਼ਾਨ ਹਨ। ਬਿਨਾਂ ਤਨਖ਼ਾਹ ਤੋਂ ਉਹ ਆਪਣੇ ਘਰਾਂ ਦਾ ਗੁਜ਼ਾਰਾ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਵੀ ਸਰਕਾਰ ਦੀ ਨੀਤੀਆਂ ਕਾਰਨ ਕਾਫੀ ਪਰੇਸ਼ਾਨ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਤਾਂ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਜ਼ਮੀਨੀ ਪੱਧਰ ਉਤੇ ਹਕੀਕਤ ਕੁਝ ਹੋਰ ਹੈ। ਜ਼ਿਕਰਯੋਗ ਹੈ ਕਿ ਬੀਤੇ ਮਹੀਨਿਆਂ ਵਿੱਚ ਆਯੂਸ਼ਮਾਨ ਕਾਰਡ ਦੀ ਬਕਾਇਆ ਖੜ੍ਹੀ ਰਾਸ਼ੀ ਨਾ ਮਿਲਣ ਕਾਰਨ ਪ੍ਰਾਈਵੇਟ ਹਸਪਤਾਲਾਂ ਲਈ ਇਲਾਜ ਕਰਨਾ ਔਖਾ ਹੋ ਗਿਆ ਸੀ। ਉਨ੍ਹਾਂ ਨੇ ਇਸ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਸਕੱਤਰ ਨੂੰ ਨਹੀਂ ਪਸੰਦ ਆਪਣਾ ਸ਼ਾਰਟ ਨਾਮ, ਵਿਜੇ ਕੁਮਾਰ ਜੰਜੂਆ ਲਿਖਣ ਲਈ ਪੱਤਰ ਜਾਰੀ