ਆਸਟ੍ਰੇਲੀਆ ਜਾਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ, 21 ਫਰਵਰੀ ਨੂੰ ਮੁੜ ਖੋਲ੍ਹੇਗਾ ਬਾਰਡਰ
ਸਿਡਨੀ: ਆਸਟ੍ਰੇਲੀਆ (Australia) 21 ਫਰਵਰੀ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਰਿਹਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੋਮਵਾਰ ਨੂੰ ਦੁਨੀਆ ਦੀਆਂ ਕੁਝ ਸਖਤ ਅਤੇ ਸਭ ਤੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਹਾਂਮਾਰੀ ਯਾਤਰਾ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ, "ਸਾਨੂੰ ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤੇ ਲਗਭਗ ਦੋ ਸਾਲ ਹੋ ਗਏ ਹਨ।" "ਆਸਟ੍ਰੇਲੀਆ ਇਸ ਸਾਲ 21 ਫਰਵਰੀ ਨੂੰ ਬਾਕੀ ਸਾਰੇ ਵੀਜ਼ਾ ਧਾਰਕਾਂ ਲਈ ਸਾਡੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹ ਦੇਵੇਗਾ।" ਸ਼ਰਤ ਸਿਰਫ ਇਹ ਹੈ ਕਿ ਦਾਖਲਾ ਲੈਣ ਵਾਲਿਆਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ।
ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕੈਰਨ ਐਂਡਰਿਊਜ਼ ਨੇ ਕਿਹਾ ਕਿ 'ਅਸੀਂ ਦੇਸ਼ ਦੀ ਸਰਹੱਦੀ ਲਾਈਨ ਨੂੰ ਖੋਲ੍ਹਣ ਦੀ ਪ੍ਰਕਿਰਿਆ 'ਚੋਂ ਲੰਘ ਰਹੇ ਹਾਂ ਅਤੇ ਅਸੀਂ ਇਸ ਮੁੱਦੇ 'ਤੇ ਸਿਹਤ ਪੇਸ਼ੇਵਰਾਂ ਨਾਲ ਗੱਲ ਕਰਨਾ ਜਾਰੀ ਰੱਖਾਂਗੇ'। ਉਨ੍ਹਾਂ ਕਿਹਾ ਕਿ, 'ਜਿਵੇਂ ਹੀ ਸਿਹਤ ਮਾਹਰ ਕਹਿੰਦੇ ਹਨ, ਅਸੀਂ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਸੈਲਾਨੀਆਂ ਲਈ ਅੰਤਰਰਾਸ਼ਟਰੀ ਸਰਹੱਦੀ ਲਾਈਨ ਖੋਲ੍ਹਣ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਾਂਗੇ।'
ਇਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ 'ਚ ਕੋਵਿਡ-19 ਦੇ 777 ਨਵੇਂ ਮਾਮਲੇ ਆਏ ਸਾਹਮਣੇ, ਪੌਜ਼ਟਿਵ ਦਰ 2.68%
ਆਸਟ੍ਰੇਲੀਆ ਸਰਕਾਰ ਦੀ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ 'ਚ ਦੇਸ਼ ਦੀ ਸਰਹੱਦੀ ਲਾਈਨ ਨੂੰ ਸੈਲਾਨੀਆਂ ਲਈ ਖੋਲ੍ਹਣ ਦਾ ਅਹਿਮ ਫੈਸਲਾ ਲਿਆ ਗਿਆ ਹੈ ਅਤੇ ਇਕ ਵਾਰ ਫਿਰ ਆਸਟ੍ਰੇਲੀਆ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ।
ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:
-PTC News