ਆਸਟ੍ਰੇਲੀਆ ਭੇਜਣ ਦੇ ਨਾਮ 'ਤੇ 9 ਲੱਖ ਦੀ ਠੱਗੀ, ਪਾਸਪੋਰਟ ਵੀ ਕੀਤਾ ਗਾਇਬ!
ਵਿਦੇਸ਼ ਜਾਣ ਦੀ ਚਾਹ 'ਚ ਕਈ ਵਾਰ ਲੋਕ ਧੋਖੇਬਾਜ ਲੋਕਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਹੁਸ਼ਿਆਰਪੁਰ 'ਚ ਸਾਹਮਣੇ ਟ੍ਰੈਵਲ ਏਜੰਟ ਵੱਲੋਂ ਸਟੂਡੈਂਟ ਵੀਜ਼ਾ 'ਤੇ ਆਸਟ੍ਰੇਲੀਆ ਭੇਜਣ ਦੇ ਨਾਮ 'ਤੇ 9 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਵਲ ਏਜੰਟ ਪਤੀ ਪਤਨੀ ਭੂਪਿੰਦਰ ਸਿੰਘ ਅਤੇ ਮਨਦੀਪ ਕੌਰ ਵਾਸੀ ਨੀਲਾ ਨਲੋਆ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 406, 420, 24 ਇਮੀਗ੍ਰੇਸ਼ਨ ਐਕਟ 1983 ਦੇ ਅਧੀਨ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਸ਼ਰਨ ਕੌਰ ਨੂੰ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਭੇਜਣ ਦੀ ਗੱਲ ਕਰ ਦੋਸ਼ੀਆਂ ਨੇ ਉਸ ਤੋਂ 9 ਲੱਖ 54 ਹਜ਼ਾਰ 300 ਰੁਪਏ ਤਾਂ ਲਏ ਪਰ ਨਾ ਤਾਂ ਉਹਨਾਂ ਨੇ ਲੜਕੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਹਨਾਂ ਦੇ ਪੈਸੇ ਮੋੜ੍ਹੇ। ਇੱਥੋਂ ਤੱਕ ਕਿ ਉਹਨਾਂ ਵੱਲੋਂ ਪਾਸਪੋਰਟ ਵੀ ਵਾਪਿਸ ਨਹੀਂ ਕੀਤਾ ਜਾ ਰਿਹਾ ਹੈ। —PTC News