ਆਸਟ੍ਰੇਲੀਆ 'ਚ ਭਾਰਤੀ ਮੂਲ ਦੀ ਡਾਕਟਰ ਦਾ ਕਤਲ, ਸੂਟਕੇਸ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ
ਆਸਟ੍ਰੇਲੀਆ 'ਚ ਭਾਰਤੀ ਮੂਲ ਦੀ ਡਾਕਟਰ ਦਾ ਕਤਲ, ਸੂਟਕੇਸ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ,ਸਿਡਨੀ: ਆਸਟ੍ਰੇਲੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਭਾਰਤੀ ਮੂਲ ਦੀ ਮਹਿਲਾ ਡਾਕਟਰ ਦਾ ਆਸਟ੍ਰੇਲੀਆ ਵਿੱਚ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਹਿਚਾਣ ਪ੍ਰੀਤੀ ਰੈਡੀ ਵਜੋਂ ਹੋਈ ਹੈ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਡਾਕਟਰ ਦੀ ਲਾਸ਼ ਕਾਰ 'ਚ ਰੱਖੇ ਸੂਟਕੇਸ 'ਚ ਲੁਕਾਈ ਹੋਈ ਸੀ, ਜੋ ਪੂਰਬੀ ਸਿਡਨੀ ਸਟਰੀਟ 'ਚ ਪਾਰਕ ਕੀਤੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਰੈਡੀ ਨੂੰ ਆਖ਼ਰੀ ਵਾਰ ਐਤਵਾਰ ਨੂੰ ਜੌਰਜ ਸਟ੍ਰੀਟ ਦੇ ਮੈਕਡੋਨਾਲਡ ਵਿੱਚ ਦੇਖਿਆ ਗਿਆ ਸੀ। ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਦੱਸਿਆ ਕਿ ਰੈਡੀ ਦੀ ਲਾਸ਼ 'ਤੇ ਕਈ ਜ਼ਖਮ ਹਨ, ਜਿਸ ਤੋਂ ਸਪੱਸ਼ਟ ਹੈ ਕਿ ਉਸ 'ਤੇ ਕਈ ਵਾਰ ਹਮਲੇ ਕਰਕੇ ਉਸ ਦੀ ਜਾਨ ਲਈ ਗਈ। ਮਾਮਲਾ ਉਲਝਿਆ ਹੋਇਆ ਹੈ, ਜਿਸ ਨੂੰ ਸੁਲਝਾਉਣ ਲਈ ਸਥਾਨਕ ਪੁਲਿਸ ਨਾਲ ਮਿਲ ਕੇ ਜਾਂਚ ਅਧਿਕਾਰੀ ਜੁਟੇ ਹੋਏ ਹਨ। -PTC News