ਪੁਲਿਸ ਮੁਖੀ ਦੀ ਰਿਹਾਇਸ਼ ਅੱਗੇ ਵਿਅਕਤੀ ਵੱਲੋਂ ਆਤਮਦਾਹ ਦੀ ਕੋਸ਼ਿਸ਼
ਬਠਿੰਡਾ : ਬਠਿੰਡਾ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਅੱਗੇ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਕਥਿਤ ਤੌਰ ਉਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਵਿਅਕਤੀ ਨੂੰ ਗੰਭੀਰ ਹਾਲਤ 'ਚ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਸਮਾਜ ਸੇਵੀ ਸੰਸਥਾ ਨੇ ਇਲਾਜ ਲਈ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਰੈਫਰ ਕਰ ਦਿੱਤਾ ਗਿਆ, ਜ਼ਿਲ੍ਹਾ ਪੁਲਿਸ ਮੁਖੀ ਮੁਤਾਬਕ ਉਕਤ ਨੌਜਵਾਨ ਦਾ ਆਪਣੀ ਪਤਨੀ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਅੱਜ ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਅੱਗੇ ਬਠਿੰਡਾ ਦੇ ਸੋਨੂੰ ਨਾਮ ਦਾ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ 'ਚ ਪਿਆ ਸੀ ਜਿਸ ਦੇ ਕੋਲੋਂ ਇਕ ਜ਼ਹਿਰੀਲੀ ਵਸਤੂ ਵੀ ਬਰਾਮਦ ਹੋਈ ਹੈ। ਇਸ ਨੌਜਵਾਨ ਨੂੰ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਦੇ ਨੌਜਵਾਨਾਂ ਵੱਲੋਂ ਬਠਿੰਡਾ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : SKM ਦਾ ਵੱਡਾ ਐਲਾਨ, ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ ਦੇਸ਼ ਭਰ 'ਚ ਕੱਢਿਆ ਜਾਵੇਗਾ 'ਰਾਜਭਵਨ ਮਾਰਚ'
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਬੇਹੋਸ਼ੀ ਦੀ ਹਾਲਤ 'ਚ ਨੌਜਵਾਨ ਬਠਿੰਡਾ ਦੇ ਪੁਲਿਸ ਮੁਖੀ ਦੀ ਰਿਹਾਇਸ਼ ਅੱਗੇ ਪਿਆ ਸੀ ਜਿਸ ਕੋਲੋਂ ਇਕ ਜ਼ਹਿਰੀਲੀ ਵਸਤੂ ਦੀ ਸ਼ੀਸ਼ੀ ਵੀ ਬਰਾਮਦ ਹੋਈ ਹੈ। ਨੌਜਵਾਨ ਵੱਲੋਂ ਜ਼ਹਿਰੀਲੀ ਵਸਤੂ ਕਿਉਂ ਨਿਗਲੀ ਗਈ, ਇਸ ਸਬੰਧੀ ਕੁਝ ਪਤਾ ਨਹੀਂ ਲੱਗਾ ਹੈ। ਨੌਜਵਾਨ ਦੇ ਰਿਸ਼ਤੇਦਾਰ ਵੀ ਜ਼ਹਿਰੀਲੀ ਵਸਤੂ ਨਿਗਲਣ ਦਾ ਕਾਰਨ ਪਤਾ ਨਾ ਹੋਣ ਦੀ ਗੱਲ ਕਰ ਰਹੇ ਹਨ। ਉਧਰ ਦੂਜੇ ਪਾਸੇ ਪੁਲਿਸ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੇ ਦੱਸਿਆ ਕਿ ਨੌਜਵਾਨ ਦਾ ਘਰੇਲੂ ਝਗੜੇ ਚੱਲ ਰਿਹਾ ਸੀ ਜਿਸ ਦੇ ਚੱਲਦੇ ਉਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸਿਵਲ ਲਾਈਨ ਪੁਲਿਸ ਮਾਮਲੇ ਦੀ ਮਾਮਲੇ ਦੀ ਜਾਂਚ ਕਰ ਰਹੀ।
-PTC News