AstraZeneca Covid-19 vaccine trial Brazil volunteer dies-ਬ੍ਰਾਸੀਲੀਆ-ਕੋਰੋਨਾ ਵੈਕਸੀਨ ਟਰਾਇਲ 'ਚ ਬ੍ਰਾਜ਼ੀਲ ਦੇ ਵਲੰਟੀਅਰ ਦੀ ਅਚਾਨਕ ਹੋਈ ਮੌਤ, ਟਰਾਇਲ ਰਹੇਗਾ ਜਾਰੀ : ਕੋਰੋਨਾ ਵਾਇਰਸ ਦੀ ਵੈਕਸੀਨ ਦੇ ਟ੍ਰਾਇਲ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ , ਜਿਸ 'ਚ ਬ੍ਰਾਜ਼ੀਲ ਵਿਖੇ ਕੋਰੋਨਾ ਦੀ ਵੈਕਸੀਨ ਦੀ ਟੈਸਟਿੰਗ 'ਚ ਸ਼ਾਮਿਲ ਇੱਕ ਵਲੰਟੀਅਰ ਦੀ ਮੌਤ ਹੋਣ ਦਾ ਸਮਾਚਾਰ ਹੈ । ਬ੍ਰਾਜ਼ੀਲ ਦੀ ਹੈਲਥ ਅਥਾਰਿਟੀ Anvisa (Brazilian health agency Anvisa) ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
[caption id="attachment_442597" align="aligncenter" width="300"]

ਕੋਰੋਨਾ ਵੈਕਸੀਨ ਟਰਾਇਲ 'ਚ ਬ੍ਰਾਜ਼ੀਲ ਦੇ ਵਲੰਟੀਅਰ ਦੀ ਅਚਾਨਕ ਹੋਈ ਮੌਤ, ਟਰਾਇਲ ਰਹੇਗਾ ਜਾਰੀ[/caption]
ਦੱਸ ਦੇਈਏ ਕਿ ਬ੍ਰਾਜ਼ੀਲ 'ਚ ਆਕਸਫ਼ੋਰਡ ਯੂਨੀਵਰਸਿਟੀ ਕੋਰੋਨਾ ਵਾਇਰਸ ਦੇ ਵੈਕਸੀਨ AstraZeneca ਦਾ ਟ੍ਰਾਇਲ ਕਰ ਰਹੀ ਹੈ ਅਤੇ ਇਸਦੇ ਤੀਸਰੇ ਚਰਨ ਦਾ ਟ੍ਰਾਇਲ ਜਾਰੀ ਹੈ । ਕੋਰੋਨਾ ਵਾਇਰਸ ਨਾਲ ਲੜ੍ਹਨ ਵਾਸਤੇ ਆਕਸਫ਼ੋਰਡ ਯੂਨੀਵਰਸਿਟੀ ਅਤੇ AstraZeneca ਵੈਕਸੀਨ ਤੋਂ ਕਾਫ਼ੀ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਚੰਗੇ ਨਤੀਜੇ ਲੈ ਕੇ ਆਵੇਗੀ । ਇਸ ਦੌਰਾਨ ਵਲੰਟੀਅਰ ਦੀ ਮੌਤ ਹੋ ਗਈ ਹੈ , ਜਦਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਲੰਟੀਅਰ ਨੂੰ ਵੈਕਸੀਨ ਨਹੀਂ ਦਿੱਤੀ ਗਈ ਸੀ। ਇਸ ਦੌਰਾਨ ਵੈਕਸੀਨ ਦੇ ਟ੍ਰਾਇਲ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਚਲਦੇ ਰਹਿਣ ਦੀ ਗੱਲ ਕਹੀ ਗਈ ਹੈ ।
ਜਾਣਕਾਰੀ ਮੁਤਾਬਕ ਵਲੰਟੀਅਰ ਬ੍ਰਾਜ਼ੀਲ ਦਾ ਹੀ ਦੱਸਿਆ ਜਾ ਰਿਹਾ ਹੈ। ਆਕਸਫ਼ੋਰਡ ਦੇ ਵਿਗਿਆਨਿਕਾਂ ਨੇ ਕਿਹਾ ਹੈ ਕਿ ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ।
[caption id="attachment_442601" align="aligncenter" width="300"]
ਕੋਰੋਨਾ ਵੈਕਸੀਨ ਟਰਾਇਲ 'ਚ ਬ੍ਰਾਜ਼ੀਲ ਦੇ ਵਲੰਟੀਅਰ ਦੀ ਅਚਾਨਕ ਹੋਈ ਮੌਤ, ਟਰਾਇਲ ਰਹੇਗਾ ਜਾਰੀ[/caption]
ਦੱਸ ਦੇਈਏ ਕਿ ਇਸਤੋਂ ਪਹਿਲਾਂ ਬ੍ਰਿਟੇਨ ਦੇ ਇੱਕ ਵਲੰਟੀਅਰ ਦੇ ਟ੍ਰਾਇਲ ਦੌਰਾਨ ਬਿਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਆਕਸਫ਼ੋਰਡ ਯੂਨੀਵਰਸਿਟੀ ਦੇ ਵੈਕਸੀਨ ਟ੍ਰਾਇਲ ਨੂੰ ਰੋਕਣਾ ਪਿਆ ਸੀ । ਇਸ ਸੰਦਰਭ 'ਚ ਮਾਹਰਾਂ ਦਾ ਕਹਿਣਾ ਸੀ ਕਿ ਜਦੋਂ ਵੱਡੇ ਪੱਧਰ 'ਤੇ ਕਿਸੇ ਵੈਕਸੀਨ ਦਾ ਪਰੀਖਣ ਹੁੰਦਾ ਹੈ ਤਾਂ ਉਸਦੇ ਮਾੜੇ ਪ੍ਰਭਾਵਾਂ (side effects) ਦਾ ਸਾਹਮਣੇ ਆਉਣਾ ਆਮ ਗੱਲ ਹੈ ।
[caption id="attachment_442600" align="aligncenter" width="300"]

ਕੋਰੋਨਾ ਵੈਕਸੀਨ ਟਰਾਇਲ 'ਚ ਬ੍ਰਾਜ਼ੀਲ ਦੇ ਵਲੰਟੀਅਰ ਦੀ ਅਚਾਨਕ ਹੋਈ ਮੌਤ, ਟਰਾਇਲ ਰਹੇਗਾ ਜਾਰੀ[/caption]
ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਲਈ ਕੇਵਲ ਇੱਕ ਨਹੀਂ ਬਲਕਿ ਬਹੁਤ ਸਾਰੇ ਦੇਸ਼ ਇਸ ਕੋਸ਼ਿਸ਼ 'ਚ ਲੱਗੇ ਹੋਏ ਹਨ , ਕਿ ਕੋਵਿਡ-19 ਦੀ ਵੈਕਸੀਨ ਜਲਦ ਇਜਾਤ ਹੋ ਸਕੇ । ਅਜਿਹੇ 'ਚ ਅਜਿਹੀਆਂ ਘਟਨਾਵਾਂ ਵੈਕਸੀਨ ਦੀ ਪ੍ਰਪੱਕਤਾ ਅਤੇ ਸੁਰੱਖਿਆ ਪ੍ਰਤੀ ਲੋਕਾਂ ਦੇ ਮਨਾਂ 'ਚ ਸ਼ੰਕਾਵਾਂ ਪੈਦਾ ਕਰ ਸਕਦੀਆਂ ਹਨ। ਫਿਲਹਾਲ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਛੇਤੀ ਹੀ ਪੁਖ਼ਤਾ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਕੋਰੋਨਾ ਵੈਕਸੀਨ ਵਿਕਸਤ ਹੋਣ ਉਪਰੰਤ ਲੋਕਾਂ ਨੂੰ ਕੋਰੋਨਾ ਤੋਂ ਛੁਟਕਾਰਾ ਮਿਲੇਗਾ।