ਸਹਾਇਕ ਜੇਲ੍ਹ ਸੁਪਰੀਡੈਂਟ ਹੀ ਜੇਲ੍ਹ 'ਚ ਕਰ ਰਿਹਾ ਸੀ ਨਸ਼ਾ ਤੇ ਮੋਬਾਈਲ ਸਪਲਾਈ, ਰੰਗੇ ਹੱਥੀਂ ਫੜਿਆ
ਫਰੀਦਕੋਟ: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਡਿਊਟੀ 'ਤੇ ਮੌਜੂਦ ਜੇਲ ਅਧਿਕਾਰੀ ਕੋਲੋਂ ਸੁਰੱਖਿਆ ਕਰਮਚਾਰੀਆਂ ਨੇ ਕਰੀਬ 79 ਗ੍ਰਾਮ ਸ਼ੱਕੀ ਨਸ਼ੀਲਾ ਪਾਊਡਰ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਹੈ। ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਵੱਲੋਂ ਜੇਲ੍ਹ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਭੇਜੀ ਸੂਚਨਾ ਅਨੁਸਾਰ 6 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਦੇ ਕਰੀਬ ਫ਼ਰੀਦਕੋਟ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਜੇਲ੍ਹ ਅੰਦਰ ਜਾਣ ਲੱਗੇ। ਜੇਲ੍ਹ ਅੰਦਰ ਬਣੇ ਡਿਊਟੀ ਦਫ਼ਤਰ ਤੋਂ ਸਟਾਫ਼ ਨੇ ਤਲਾਸ਼ੀ ਲਈ ਰੋਕਿਆ। ਜਦੋਂ ਜੇਲ੍ਹ ਸਟਾਫ਼ ਨੇ ਹੱਥ ਵਿੱਚ ਫੜੀ ਫਾਈਲ ਦੀ ਤਲਾਸ਼ੀ ਲਈ ਤਾਂ ਉਸ ਨੇ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ ਅਤੇ ਉੱਥੋਂ ਭੱਜ ਕੇ ਤਾਲਾ ਬਣਾਉਣ ਵਾਲੇ ਦਫ਼ਤਰ ਵਿੱਚ ਚਲਾ ਗਿਆ। ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ 'ਤੇ ਸਹਾਇਕ ਸੁਪਰਡੈਂਟ ਖਿਲਾਫ NDPS ਐਕਿਟ ਤਹਿਤ ਥਾਨਾਂ ਸਿਟੀ ਫ਼ਰੀਦਕੋਟ ਵਿਖੇ ਮੁਕੱਦਮਾ ਦਰਜ ਕੀਤੀ ਗਿਆ ਹੈ। ਇਸ ਬਾਰੇ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਦਿੱਤੀ ਹੈ।
ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਅੰਦਰ ਜਾ ਕੇ ਤਲਾਸ਼ੀ ਲਈ ਤਾਂ ਫਾਈਲ ਦੇ ਕਾਗਜ਼ਾਂ ਵਿੱਚ ਲੁਕੋ ਕੇ ਅੰਦਰ ਲਿਜਾਇਆ ਜਾ ਰਿਹਾ ਮੋਬਾਈਲ ਅਤੇ ਟੇਪਰ ਵਾਲਾ ਲਿਫਾਫਾ ਬਰਾਮਦ ਹੋਇਆ। ਅਧਿਕਾਰੀਆਂ ਦੀ ਹਾਜ਼ਰੀ 'ਚ ਖੋਲ੍ਹੇ ਗਏ ਲਿਫਾਫੇ 'ਚੋਂ ਕਰੀਬ 79 ਗ੍ਰਾਮ ਚਿੱਟੇ ਰੰਗ ਦੀ ਹੈਰੋਇਨ ਵਰਗਾ ਸ਼ੱਕੀ ਨਸ਼ੀਲਾ ਪਾਊਡਰ ਬਰਾਮਦ ਹੋਇਆ। ਐਸਐਸਪੀ ਫਰੀਦਕੋਟ ਰਾਜਪਾਲ ਸਿੰਘ ਨੇ ਜੇਲ੍ਹ ਵਿੱਚ ਅਧਿਕਾਰੀ ਤੋਂ ਨਸ਼ਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਜਾਂਚ ਲਈ ਗਏ ਹੋਏ ਸਨ, ਜਦੋਂ ਕਿ ਕੇਂਦਰੀ ਮਾਡਰਨ ਜੇਲ੍ਹ ਦੇ ਅਧਿਕਾਰੀਆਂ ਨਾਲ ਵਾਰ-ਵਾਰ ਸੰਪਰਕ ਕਰਨ ’ਤੇ ਵੀ ਕਿਸੇ ਨੇ ਫੋਨ ਨਹੀਂ ਚੁੱਕਿਆ। -PTC NewsIn a major breakdown on drug smuggling into jails; our Faridkot Jail Warder has caught red handed an Asst. Jail Supdt. with 79gm of white consumable powder along with a phone. Jail Dept. will reward the warder & other staff who caught the black sheep.#DrugFreeJails — Harjot Singh Bains (@harjotbains) August 6, 2022