ਸਿੱਧੂ ਮੂਸੇਵਾਲਾ ਦਾ ਕਤਲ ਤੀਜੀ ਕੋਸ਼ਿਸ਼ ਦਾ ਨਤੀਜਾ, ਏਜੀਟੀਐਫ ਨੇ ਕੀਤੇ ਵੱਡੇ ਖ਼ੁਲਾਸੇ
ਚੰਡੀਗੜ੍ਹ, 23 ਜੂਨ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ 32 ਗੈਂਗਸਟਰਾਂ ਅਤੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀ ਪੜ੍ਹੋ: ਮਹਿਲਾਵਾਂ ਦੀ ਗੁੰਡਾਗਰਦੀ ਵੇਖੋ, ਆਪਣੇ ਹੀ ਪੈਸੇ ਵਾਪਿਸ ਮੰਗਣ 'ਤੇ ਸਿੱਖ ਨੂੰ ਵਾਲਾਂ ਤੋਂ ਘਸੀਟ ਜੁੱਤੀ 'ਚ ਪਿਲਾਇਆ ਪਾਣੀ ਇਨ੍ਹਾਂ ਵਿੱਚੋਂ 13 ਕਤਲ ਦੀ ਸਾਜ਼ਿਸ਼ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ ਜਦੋਂਕਿ 19 ਉਨ੍ਹਾਂ ਦੇ ਸਾਥੀ ਗੈਰ-ਕਾਨੂੰਨੀ ਗਤੀਵਿਧੀਆਂ, ਫੰਡਾਂ ਅਤੇ ਹਥਿਆਰਾਂ ਦੀ ਸਪਲਾਈ ਤੋਂ ਇਲਾਵਾ ਹੋਰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਗਰੋਹ ਦੀ ਮਦਦ ਕਰ ਰਹੇ ਸਨ। ਕਤਲ ਤੋਂ ਬਾਅਦ ਮੀਡੀਆ ਨੂੰ ਆਪਣੇ ਪਹਿਲੇ ਵਿਸਤ੍ਰਿਤ ਖੁਲਾਸੇ ਵਿੱਚ, ਏਜੀਟੀਐਫ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਪਿਛਲੇ ਸਾਲ ਅਗਸਤ ਵਿੱਚ ਸ਼ੁਰੂ ਹੋਈ ਸੀ (ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ)। ਉਨ੍ਹਾਂ ਕਿਹਾ ਕਿ “ਲਾਰੈਂਸ ਬਿਸ਼ਨੋਈ ਸਾਜ਼ਿਸ਼ ਦਾ ਮਾਸਟਰਮਾਈਂਡ ਸੀ, ਜਿਸ ਨੂੰ ਉਸਨੇ ਤਿਹਾੜ ਜੇਲ੍ਹ, ਨਵੀਂ ਦਿੱਲੀ ਤੋਂ ਰਚਿਆ ਸੀ। ਇਸ ਦਾ ਮਕਸਦ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਸੀ। ਲਾਰੈਂਸ ਗੈਂਗ ਦਾ ਮੰਨਣਾ ਸੀ ਕਿ ਗਾਇਕ ਅਕਾਲੀ ਆਗੂ ਦੇ ਕਤਲ ਵਿੱਚ ਸ਼ਾਮਲ ਸੀ। ਹਾਲਾਂਕਿ ਅਕਾਲੀ ਆਗੂ ਦੇ ਕਤਲ 'ਚ ਗਾਇਕ ਦੀ ਭੂਮਿਕਾ ਨੂੰ ਪੰਜਾਬ ਪੁਲਿਸ ਖਾਰਿਜ ਕਰ ਦਿੱਤਾ।" ਵੱਡਾ ਖ਼ੁਲਾਸਾ ਇਹ ਵੀ ਹੈ ਕਿ ਇਹ ਗਿਰੋਹ ਤੀਜੀ ਕੋਸ਼ਿਸ਼ ਵਿੱਚ ਮੂਸੇਵਾਲਾ ਨੂੰ ਨਿਸ਼ਾਨਾ ਬਣਾਉਣ ਵਿੱਚ ਕਾਮਯਾਬ ਹੋ ਪਾਇਆ। ਏਡੀਜੀਪੀ ਨੇ ਕਿਹਾ ਕਿ “ਇਸਨੇ ਪਹਿਲੀ ਵਾਰ ਜਨਵਰੀ ਵਿੱਚ ਗੈਂਗਸਟਰਾਂ ਦੇ ਇੱਕ ਹੋਰ ਸਮੂਹ ਦੁਆਰਾ ਕੋਸ਼ਿਸ਼ ਕੀਤੀ ਗਈ ਸੀ ਪਰ ਕੋਈ ਮੌਕਾ ਨਹੀਂ ਮਿਲਿਆ। ਬਾਅਦ ਵਿੱਚ 25 ਮਈ ਨੂੰ ਦੇ ਨੇੜੇ ਪਰ ਅੰਤ ਵਿੱਚ 29 ਮਈ ਦੀ ਸ਼ਾਮ ਨੂੰ ਇਹ ਕਾਮਯਾਬ ਹੋ ਗਏ।" ਕਤਲ ਵਿੱਚ ਸਿੱਧੇ ਤੌਰ 'ਤੇ ਸ਼ਾਮਲ 13ਵੇਂ ਮੁਲਜ਼ਮ, ਬਲਦੇਵ ਨਿੱਕੂ ਦੀ ਗ੍ਰਿਫ਼ਤਾਰੀ ਦਾ ਐਲਾਨ ਕਰਦਿਆਂ, ਏਡੀਜੀਪੀ ਨੇ ਕਿਹਾ ਕਿ ਨਿੱਕੂ ਅਤੇ ਕੇਕੜਾ ਸਾਜ਼ਿਸ਼ ਵਿੱਚ ਮੁੱਖ ਮੁਲਜ਼ਮ ਸਨ। ਬਲਦੇਵ ਨਿੱਕੂ ਤਖ਼ਤਮਾਲ, ਸਿਰਸਾ ਦਾ ਵਾਸੀ ਹੈ ਅਤੇ 14 ਮਾਮਲਿਆਂ ਵਿੱਚ ਭਗੌੜਾ ਘੋਸ਼ਿਤ ਸੀ। ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸੈਕਟਰ-43 ਦੀ ਕੋਰਟ 'ਚੋਂ ਦਿਨ ਦਿਹਾੜੇ ਸੋਲਰ ਪੈਨਲ ਹੋਏ ਚੋਰੀ ਏਡੀਜੀਪੀ ਨੇ ਕਿਹਾ ਕਿ ਲਾਰੈਂਸ ਨੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਤੋਂ ਇਲਾਵਾ ਸਚਿਨ ਬਿਸ਼ਨੋਈ ਉਰਫ ਥਾਪਨ ਅਤੇ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨਾਲ ਸਾਜ਼ਿਸ਼ ਰਚੀ ਸੀ। -PTC News