Wed, Nov 13, 2024
Whatsapp

ਮੁਕਾਬਲੇ ਦੌਰਾਨ ਕਸ਼ਮੀਰੀ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਾਤਲ ਢੇਰ

Reported by:  PTC News Desk  Edited by:  Ravinder Singh -- May 27th 2022 09:43 AM
ਮੁਕਾਬਲੇ ਦੌਰਾਨ ਕਸ਼ਮੀਰੀ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਾਤਲ ਢੇਰ

ਮੁਕਾਬਲੇ ਦੌਰਾਨ ਕਸ਼ਮੀਰੀ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਾਤਲ ਢੇਰ

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ ਦੇ ਹਾਂਜੀਪੋਰਾ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਹ ਅੱਤਵਾਦੀ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਤਲ ਵਿੱਚ ਸ਼ਾਮਲ ਸਨ। ਅੱਤਵਾਦੀਆਂ ਨੇ ਤਿੰਨ ਦਿਨ ਪਹਿਲਾਂ ਇੱਕ ਪੁਲਿਸ ਮੁਲਾਜ਼ਮ ਤੇ ਉਸਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਸੀ। ਇਸ ਹਮਲੇ 'ਚ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ, ਜਦਕਿ ਬੇਟੀ ਜ਼ਖਮੀ ਹੋ ਗਈ ਸੀ। ਬੇਟੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਮੁਕਾਬਲੇ ਦੌਰਾਨ 2 ਲਸ਼ਕਰ ਦੇ ਅੱਤਵਾਦੀ ਮਾਰੇ ਗਏ। ਇਨ੍ਹਾਂ ਕੋਲੋਂ 1 ਏਕੇ-47 ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਅਵੰਤੀਪੋਰਾ ਮੁਕਾਬਲੇ ਵਿੱਚ ਟੀਵੀ ਕਲਾਕਾਰ ਅਮਰੀਨ ਭੱਟ ਦੇ ਕਤਲ ਦੇ ਸਬੰਧ ਵਿੱਚ ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ 7 ਲਸ਼ਕਰ ਅਤੇ 3 ਜੈਸ਼ ਦੇ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਟੀਵੀ ਕਲਾਕਾਰ ਅਮਰੀਨ ਭੱਟ ਦੇ ਘਿਨਾਉਣੇ ਕਤਲ ਦਾ ਮਾਮਲਾ 24 ਘੰਟਿਆਂ ਵਿੱਚ ਸੁਲਝ ਗਿਆ ਹੈ। ਕਸ਼ਮੀਰ ਘਾਟੀ ਵਿੱਚ 3 ਦਿਨਾਂ ਵਿੱਚ ਜੈਸ਼ ਦੇ 3 ਅਤੇ ਲਸ਼ਕਰ ਦੇ 7 ਅੱਤਵਾਦੀ ਸੰਗਠਨਾਂ ਸਮੇਤ 10 ਅੱਤਵਾਦੀ ਮਾਰੇ ਗਏ ਹਨ। ਮੁਕਾਬਲੇ ਦੌਰਾਨ ਕਸ਼ਮੀਰੀ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਾਤਲ ਢੇਰਸ਼੍ਰੀਨਗਰ ਪੁਲਸ ਨੂੰ ਖਬਰ ਮਿਲੀ ਸੀ ਕਿ ਦੱਖਣੀ ਕਸ਼ਮੀਰ ਤੋਂ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਇੱਥੇ ਆਏ ਹਨ। ਇਸ 'ਤੇ ਅਗਲੇਰੀ ਕਾਰਵਾਈ ਕਰਦਿਆਂ ਸ੍ਰੀਨਗਰ ਪੁਲਿਸ ਦੀ ਟੀਮ ਨੇ ਦੋਵਾਂ ਨੂੰ ਮਾਰ ਮੁਕਾਇਆ। ਦੂਜਾ ਮੁਕਾਬਲਾ ਅਵੰਤੀਪੋਰਾ 'ਚ ਹੋਇਆ ਜਿਸ 'ਚ ਦੋਵੇਂ ਅੱਤਵਾਦੀ ਮਾਰੇ ਗਏ। ਮੁਕਾਬਲੇ ਦੌਰਾਨ ਕਸ਼ਮੀਰੀ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਾਤਲ ਢੇਰਇਹ ਮਾਮਲਾ ਟੀਵੀ ਅਦਾਕਾਰਾ ਅਮਰੀਨ ਭੱਟ ਨਾਲ ਸਬੰਧਤ ਸੀ।ਮਾਰੇ ਗਏ ਦੋਵੇਂ ਸਥਾਨਕ ਅੱਤਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਭੱਟ ਅਤੇ ਫਰਹਾਨ ਹਬੀਬ ਵਜੋਂ ਹੋਈ ਹੈ। ਉਸ ਨੇ ਲਸ਼ਕਰ ਕਮਾਂਡਰ ਲਤੀਫ਼ ਦੇ ਨਿਰਦੇਸ਼ਾਂ 'ਤੇ ਟੀਵੀ ਅਦਾਕਾਰ ਅਮਰੀਨ ਭੱਟ ਨੂੰ ਮਾਰਿਆ ਸੀ। ਇੱਕ ਏਕੇ 56 ਰਾਈਫਲ, 4 ਮੈਗਜ਼ੀਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਇਹ ਵੀ ਪੜ੍ਹੋ : ਭਗਵੰਤ ਮਾਨ ਨੂੰ ਦਿੱਲੀ 'ਚ ਐਮਪੀ ਵਜੋਂ ਅਲਾਟ ਹੋਈ ਰਿਹਾਇਸ਼ ਖ਼ਾਲੀ ਕਵਾਇਦ ਦੀ ਕਾਰਵਾਈ ਸ਼ੁਰੂ

Top News view more...

Latest News view more...

PTC NETWORK