Asia world cup 2022: ਏਸ਼ੀਆ ਕੱਪ ਦਾ ਫਾਈਨਲ ਸ਼ਡਿਊਲ ਹੋਇਆ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ
Asia cup 2022: ਕ੍ਰਿਕੇਟ ਫੈਨਸ ਏਸ਼ੀਆ (Asia world cup 2022) ਟੂਰਨਾਮੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਵਾਰ ਦੁਨੀਆ ਦੀ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਮੈਚ ਉੱਤੇ ਰਹਿਣਗੀਆਂ। 27 ਅਗਸਤ ਨੂੰ ਏਸ਼ੀਆ ਕੱਪ 2022 ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਭਾਰਤੀ ਟੀਮ ਦੀ ਅਗਵਾਈ ਰੋਹਿਤ ਸ਼ਰਮਾ ਕਰਨਗੇ।
ਭਾਰਤ ਪਾਕਿਸਤਾਨ ਦਾ ਮੈਚ UAE ਵਿੱਚ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ 28 ਅਗਸਤ ਨੂੰ ਹੋਣ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਭਾਰਤੀ ਟੀਮ ਦੀ ਤਿਆਰੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ। ਇਸ ਵਾਰ ਦੋਵੇਂ ਟੀਮਾਂ ਤਿੰਨ ਵਾਰ ਇੱਕ ਦੂਜੇ ਨਾਲ ਮੈਦਾਨ ਵਿੱਚ ਖੇਡਣਗੀਆਂ। ਦੋਵੇਂ ਟੀਮਾਂ ਦਾ ਗਰੁੱਪ-4 ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ।
ਇਸ ਵਾਰ ਏਸ਼ੀਆ ਵਰਲਡ ਕੱਪ (Asia World cup) ਵਿੱਚ 6 ਟੀਮਾਂ- ਸ਼੍ਰੀਲੰਕਾ, ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਭਾਗ ਲੈ ਰਹੀਆਂ ਹਨ। ਇਸ ਦੇ ਨਾਲ ਹੀ ਛੇਵੀਂ ਅਤੇ ਆਖਰੀ ਟੀਮ ਦਾ ਫੈਸਲਾ ਕੁਆਲੀਫਾਇੰਗ ਟੂਰਨਾਮੈਂਟ ਤੋਂ ਬਾਅਦ ਕੀਤਾ ਜਾਵੇਗਾ। ਇਹ ਮੈਚ 27 ਅਗਸਤ ਤੋਂ 11 ਸਤੰਬਰ ਤੱਕ ਚੱਲਣਗੇ।
ਭਾਰਤ ਦੀ ਏਸ਼ੀਆ ਕੱਪ ਟੀਮ ਦੇ ਖਿਡਾਰੀ
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟ-ਕੀਪਰ), ਦਿਨੇਸ਼ ਕਾਰਤਿਕ (ਵਿਕਟ-ਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਆਰ. ਅਸ਼ਵਿਨ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਅਵੇਸ਼ ਖਾਨ ਹਨ।
ਪਾਕਿਸਤਾਨ ਦੀ ਏਸ਼ੀਆ ਕੱਪ ਟੀਮ ਦੇ ਖਿਡਾਰੀ
ਬਾਬਰ ਆਜ਼ਮ (ਸੀ), ਸ਼ਾਦਾਬ ਖਾਨ, ਆਸਿਫ ਅਲੀ, ਫਖਰ ਜ਼ਮਾਨ, ਹੈਦਰ ਅਲੀ, ਹਰਿਸ ਰਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਹਨਵਾਜ਼ ਦਹਾਨੀ, ਉਸਮਾਨ ਕਾਦਿਰ ਹਨ।
ਇਹ ਵੀ ਪੜ੍ਹੋ: Flood in Odisha: ਓਡੀਸ਼ਾ 'ਚ ਹੜ੍ਹ ਨੇ ਮਚਾਈ ਤਬਾਹੀ, 4.67 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ
ਏਸ਼ੀਆ ਕੱਪ 2022 ਸੂਚੀ-
27 ਅਗਸਤ: ਸ਼੍ਰੀਲੰਕਾ ਬਨਾਮ ਅਫਗਾਨਿਸਤਾਨ
28 ਅਗਸਤ: ਭਾਰਤ ਬਨਾਮ ਪਾਕਿਸਤਾਨ
30 ਅਗਸਤ: ਬੰਗਲਾਦੇਸ਼ ਬਨਾਮ ਅਫਗਾਨਿਸਤਾਨ
31 ਅਗਸਤ: ਭਾਰਤ ਬਨਾਮ ਕੁਆਲੀਫਾਇਰ
1 ਸਤੰਬਰ: ਸ਼੍ਰੀਲੰਕਾ ਬਨਾਮ ਬੰਗਲਾਦੇਸ਼
2 ਸਤੰਬਰ: ਪਾਕਿਸਤਾਨ ਬਨਾਮ ਸ਼੍ਰੀਲੰਕਾ
-PTC News