Asia Cup 2022: ਅੱਜ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਮੈਚ ਦੀ ਪੂਰੀ DETAIL
Asia Cup 2022: ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ 9 ਮਹੀਨਿਆਂ ਬਾਅਦ ਦੁਬਈ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਆਖਰੀ ਵਾਰ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ 2021 ਵਿੱਚ ਇੱਕ-ਦੂਜੇ ਨੂੰ ਮਿਲੀਆਂ ਸਨ। ਉਸ ਮੈਚ ਵਿੱਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੂੰ 10 ਵਿਕਟਾਂ ਦੇ ਫਰਕ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦਾ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ।
ਦੂਰਦਰਸ਼ਨ ਦੇ ਐਲਾਨ ਤੋਂ ਬਾਅਦ ਫੈਨਜ਼ ਲਈ ਖੁਸ਼ਖਬਰੀ ਕਿ ਮੈਚ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ ਚੈਨਲ ਅਤੇ ਡੀਡੀ ਫ੍ਰੀ ਡਿਸ਼ 'ਤੇ ਵੀ ਕੀਤਾ ਜਾਵੇਗਾ।
ਏਸ਼ੀਆ ਕੱਪ 2022 ਦਾ ਪਹਿਲਾ ਮੈਚ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਏਸ਼ੀਆ ਕੱਪ 'ਚ ਹਾਂਗਕਾਂਗ ਦੀ ਟੀਮ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਨੂੰ ਵੀ ਜਗ੍ਹਾ ਮਿਲੀ ਹੈ। ਦੋਵੇਂ ਟੀਮਾਂ 28 ਅਗਸਤ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ।
ਮੈਚ ਦਾ ਸਮਾਂ ਭਾਰਤੀ ਸਮੇਂ ਮੁਤਾਬਕ ਭਾਰਤ ਪਾਕਿਸਤਾਨ ਦਾ ਮੈਚ 28 ਅਗਸਤ ਨੂੰ ਦੁਬਈ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਹ ਵੀ ਪੜ੍ਹੋ: ਗੁਰਮੁਖੀ ਦੀ ਧੀ ਚੌਗਿਰਦੇ ਨੂੰ ਸਾਫ਼ ਰੱਖਣ ਦਾ ਦੇ ਰਹੀ ਸੁਨੇਹਾ ਭਾਰਤ ਅਤੇ ਪਾਕਿਸਤਾਨ ਸੁਪਰ 4 ਵਿੱਚ ਪਹੁੰਚਣ ਲਈ ਤਿਆਰ ਹਨ। ਜਿੱਥੇ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸਾਰੀਆਂ ਚਾਰ ਟੀਮਾਂ ਸੁਪਰ 4 ਗੇੜ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ ਅਤੇ ਚੋਟੀ ਦੀਆਂ ਦੋ ਟੀਮਾਂ 11 ਸਤੰਬਰ ਨੂੰ ਫਾਈਨਲ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ। ਜਿਸ ਤਰ੍ਹਾਂ ਦੀ ਫਾਰਮ 'ਚ ਇਹ ਦੋਵੇਂ ਟੀਮਾਂ ਹਨ, ਦੋਵਾਂ ਨੂੰ ਖਿਤਾਬ ਦੇ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਅਜਿਹੀ ਸਥਿਤੀ 'ਚ 2 ਹਫਤਿਆਂ ਦੇ ਅੰਦਰ ਤੀਜੀ ਵਾਰ ਵਿਰੋਧੀ ਟੀਮਾਂ ਭਿੜ ਸਕਦੀਆਂ ਹਨ। ਇੱਥੇ ਲਾਈਵ ਪ੍ਰਸਾਰਣ ਅਤੇ ਸਟ੍ਰੀਮਿੰਗ ਦੇਖੋ ਏਸ਼ੀਆ ਕੱਪ 2022 ਦਾ ਲਾਈਵ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਹੋਵੇਗਾ। ਦਰਅਸਲ, ਏਸ਼ੀਆ ਕੱਪ 2022 ਦਾ ਲਾਈਵ ਪ੍ਰਸਾਰਣ ਸਟਾਰ ਸਪੋਰਟਸ ਦੇ ਚੈਨਲਾਂ 'ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੌਟਸਟਾਰ ਐਪ ਅਤੇ ਵੈੱਬਸਾਈਟ 'ਤੇ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।