Thu, Nov 14, 2024
Whatsapp

ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਏਐਸਆਈ ਦੀ ਮੌਤ

Reported by:  PTC News Desk  Edited by:  Ravinder Singh -- May 30th 2022 01:17 PM -- Updated: May 30th 2022 01:54 PM
ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਏਐਸਆਈ ਦੀ ਮੌਤ

ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਏਐਸਆਈ ਦੀ ਮੌਤ

ਜਲੰਧਰ : ਜਲੰਧਰ ਵਿਖੇ ਗੋਲ਼ੀ ਲੱਗਣ ਨਾਲ ਏਐਸਆਈ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਅਧੀਨ ਪੈਂਦੇ ਗੜ੍ਹਾ ਇਲਾਕੇ ਵਿੱਚ ਏਐਸਆਈ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਡਿਵੀਜ਼ਨ ਨੰਬਰ ਅਧੀਨ ਪੈਂਦੇ ਗੜ੍ਹਾ ਇਲਾਕੇ ਵਿੱਚ ਸ਼ੱਕੀ ਹਾਲਾਤ ਵਿੱਚ ਦੇਰ ਰਾਤ ਗੋਲ਼ੀ ਚੱਲਣ ਨਾਲ ਏਐਸਆਈ ਦੀ ਮੌਤ ਹੋ ਗਈ। ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਏਐਸਆਈ ਦੀ ਮੌਤਮ੍ਰਿਤਕ ਏਐੱਸਆਈ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ ਜੋ ਕਿ ਲੰਬਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਗੋਲ਼ੀ ਚੱਲਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਸੂਤਰਾਂ ਅਨੁਸਾਰ ਦੇਰ ਰਾਤ ਕਿਸੇ ਨੇ ਏਐਸਆਈ ਦਾ ਕਤਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮ੍ਰਿਤਕ ਏਐਸਆਈ ਸਵਰਨ ਸਿੰਘ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਹੈ ਕਿ ਸਵਰਨ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਸਵਰਨ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਭੇਜੀ ਸੀ। ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਏਐਸਆਈ ਦੀ ਮੌਤਏਸੀਪੀ ਮਾਡਲ ਟਾਊਨ ਗੁਰਪ੍ਰੀਤ ਸਿੰਘ ਤੇ ਐਸਐਚਓ ਰਾਜੇਸ਼ ਸ਼ਰਮਾ ਦੇਰ ਰਾਤ ਤੱਕ ਮੌਕੇ ਉਤੇ ਪਹੁੰਚੇ ਪਰ ਉਨ੍ਹਾਂ ਵੱਲੋਂ ਅਜੇ ਤੱਕ ਕੁਝ ਨਹੀਂ ਕਿਹਾ ਜਾ ਰਿਹਾ। ਏਐਸਆਈ ਸਵਰਨ ਸਿੰਘ ਏਸੀਪੀ ਨਾਰਥ ਦਾ ਡਰਾਈਵਰ ਸੀ। ਏਐਸਆਈ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਗੋਲੀ ਲੱਗਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਪੁਲਿਸ ਅਧਿਕਾਰੀ ਇਸ ਸਬੰਧੀ ਜਾਂਚ ਕਰ ਰਹੇ ਹਨ ਪਰ ਅਧਿਕਾਰਕ ਤੌਰ ਉਤੇ ਕਹਿਣ ਤੋਂ ਬਚ ਰਹੇ ਹਨ। ਪੁਲਿਸ ਮੁਤਾਬਕ ਡਿਊਟੀ ਖ਼ਤਮ ਹੋਣ ਤੋਂ ਬਾਅਦ ਏਐਸਆਈ ਨੇ ਖੁਦ ਨੂੰ ਗੋਲੀ ਮਾਰੀ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ ਤੇ ਜਾਂਚ 'ਚ ਖੁਲਾਸਾ ਹੋਵੇਗਾ ਕਿ ਇਹ ਕਤਲ ਹੈ ਜਾਂ ਖ਼ੁਦਕੁਸ਼ੀ। ਇਹ ਵੀ ਪੜ੍ਹੋ : ਬਿਨਾਂ ਸੋਚੇ-ਸਮਝੇ ਸੁਰੱਖਿਆ ਲਈ ਵਾਪਸ, ਇਕ ਮਾਂ ਨੇ ਪੁੱਤ ਗੁਆਇਆ : ਹਰਸਿਮਰਤ ਕੌਰ ਬਾਦਲ


Top News view more...

Latest News view more...

PTC NETWORK