Ashes Series 2019: ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਸਾਹਮਣੇ ਢੇਰ ਹੋਏ ਕੰਗਾਰੂ ਬੱਲੇਬਾਜ਼
Ashes Series 2019: ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਸਾਹਮਣੇ ਢੇਰ ਹੋਏ ਕੰਗਾਰੂ ਬੱਲੇਬਾਜ਼,ਲੀਡਸ: ਇੰਗਲੈਂਡ ਦੇ ਲੀਡਸ 'ਚ ਖੇਡੇ ਜਾ ਰਹੇ ਏਸ਼ੇਜ਼ ਸੀਰੀਜ਼ ਦੇ ਤੀਜੇ ਮੈਚ ਦੇ ਪਹਿਲੇ ਦਿਨ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਦਰਅਸਲ, ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਜ਼ਬਰਦਸਤ ਗੇਂਦਬਾਜ਼ੀ ਨੇ ਆਸਟਰੇਲੀਆ ਦੀ ਪਾਰੀ ਨੂੰ ਤਬਾਅ ਕਰ ਦਿੱਤਾ।
ਆਸਟਰੇਲੀਆ ਦੀ ਪਹਿਲੀ ਪਾਰੀ ਨੂੰ ਜੋਫਰਾ ਨੇ 52.1 ਓਵਰਾਂ 'ਚ 179 ਦੌੜਾਂ 'ਤੇ ਸਮੇਟ ਦਿੱਤੀ। ਜੋਫਰਾ ਆਰਚਰ ਨੇ 17.1 ਓਵਰਾਂ 'ਚ ਸਿਰਫ 45 ਦੌੜਾਂ ਦੇ ਕੇ 6 ਵਿਕੇਟਾਂ ਹਾਸਲ ਕੀਤੀਆਂ, ਜਿਨ੍ਹਾਂ 'ਚ 3 ਓਵਰ ਮੇਡਨ ਸਨ।
ਹੋਰ ਪੜ੍ਹੋ: ਇੱਕ ਓਵਰ 'ਚ 6 ਛੱਕੇ ਖਾਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਦਾ ਹੋਇਆ ਦੇਹਾਂਤ
https://twitter.com/englandcricket/status/1164631837911785472?s=20
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੇਵਿਡ ਵਾਰਨਰ ਅਤੇ ਮਾਰਨਸ ਲਾਬੁਸ਼ਾਨ ਨੇ ਤੀਜੀ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਖਰਾਬ ਹਾਲਾਤ 'ਚੋਂ ਬਾਹਰ ਕੱਢਿਆ। ਉਨ੍ਹਾਂ ਨੇ 94 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾ ਕੇ ਆਰਚਰ ਦਾ ਸ਼ਿਕਾਰ ਬਣੇ।
ਵਾਰਨਰ ਦੇ ਆਊਟ ਹੋਣ ਤੋਂ ਬਾਅਦ ਟਰੇਵਿਸ ਹੇਡ ਅਤੇ ਮੈਥਿਊ ਵੇਡ ਖਾਤਾ ਖੋਲ੍ਹੇ ਬਿਨਾਂ ਹੀ ਪਵੇਲੀਅਨ ਪਰਤ ਗਏ। ਵੇਡ ਦੇ ਆਊਟ ਹੋਣ ਤੋਂ ਬਾਅਦ ਆਸਟਰੇਲੀਆਈ ਟੀਮ ਦੀ ਪਾਰੀ ਪਟਰੀ ਤੋਂ ਉਤਰ ਗਈ ਗਈ ਅਤੇ 179 ਦੌੜਾਂ 'ਤੇ ਸਾਰੀ ਟੀਮ ਆਊਟ ਹੋ ਗਈ।
-PTC News