ਬਟਾਲਾ ਦੇ ਪਿੰਡ ਹਰਚੋਵਾਲ ਦਾ ਫ਼ੌਜੀ ਜਵਾਨ ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਹੋਇਆ ਸ਼ਹੀਦ:ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਹਰਚੋਵਾਲ ਦੇ ਇੱਕ ਫ਼ੌਜੀ ਜਵਾਨ ਦੀ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸ਼ਹੀਦ ਗੁਰਚਰਨ ਸਿੰਘ ਦਾ ਪੋਸਟਮਾਰਟਮ ਚੱਲ ਰਿਹਾ ਹੈ ਤੇ ਵੀਰਵਾਰ ਦੇਰ ਸ਼ਾਮ ਜਾਂ ਸ਼ੁੱਕਰਵਾਰ ਸਵੇਰੇ ਮ੍ਰਿਤਕ ਦੇ ਪਿੰਡ ਹਰਚੋਵਾਲ ਵਿੱਚ ਆਉਣ ਦੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਨਾਇਕ ਗੁਰਚਰਨ ਸਿੰਘ ਕਸ਼ਮੀਰ 'ਚ 14 ਸਿੱਖ ਪਲਟਣ 'ਚ ਆਪਣੀ ਡਿਊਟੀ ਨਿਭਾ ਰਿਹਾ ਸੀ। ਉਹ ਅੱਜ ਕਸ਼ਮੀਰ 'ਚ ਕੁਝ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਹੈ। ਪਿੰਡ ਵਾਸੀਆਂ ਮੁਤਾਬਿਕ ਗੁਰਚਰਨ ਸਿੰਘ ਬੀਤੇ ਕੁਝ ਸਮੇਂ ਪਹਿਲਾਂ ਆਪਣੇ ਘਰ ਤੋਂ ਕਸ਼ਮੀਰ ਗਿਆ ਸੀ।
[caption id="attachment_411073" align="aligncenter" width="300"]
ਬਟਾਲਾ ਦੇ ਪਿੰਡ ਹਰਚੋਵਾਲ ਦਾ ਫ਼ੌਜੀ ਜਵਾਨ ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਹੋਇਆ ਸ਼ਹੀਦ[/caption]
ਸ਼ਹੀਦ ਨਾਇਕ ਗੁਰਚਰਨ ਸਿੰਘ ਨੇ ਕਸ਼ਮੀਰ ਵਾਦੀ ਦੇ ਰਾਜੌਰੀ ਖੇਤਰ 'ਚ ਸ਼ਹਾਦਤ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ 28 ਸਾਲਾ ਜਵਾਨ ਗੁਰਚਰਨ ਸਿੰਘ 18 ਸਾਲ ਦੀ ਉਮਰ ਵਿਚ ਫ਼ੌਜ ਵਿੱਚ ਭਰਤੀ ਹੋਇਆ ਸੀ। ਸ਼ਹੀਦ ਨਾਇਕ ਗੁਰਚਰਨ ਸਿੰਘ ਆਪਣੇ ਪਿੱਛੇ 2 ਸਾਲਾ ਦੀ ਧੀ ਤੇ ਛੋਟੇ ਲੜਕੇ ਅਤੇ ਆਪਣੀ ਪਤਨੀ ਸਮੇਤ ਪਰਿਵਾਰ ਨੂੰ ਅਲਵਿਦਾ ਕਹਿ ਗਿਆ ਹੈ।
-PTCNews