ਪਠਾਨਕੋਟ ਨੇੜੇ ਆਯੋਜਿਤ ਮੁਕਾਬਲੇ ਦੌਰਾਨ 1 ਫ਼ੌਜੀ ਜਵਾਨ ਦੀ ਮੌਤ
ਪਠਾਨਕੋਟ: ਪਠਾਨਕੋਟ ਦੇ ਨੇੜੇ ਮੌਸਮ ਦੀ ਗੰਭੀਰ ਸਥਿਤੀ ਦੇ ਕਾਰਨ ਕਈ ਸੈਨਿਕਾਂ ਦੀ ਸਿਹਤ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹਾਦਸਾ ਪਠਾਨਕੋਟ ਦੇ ਨਜ਼ਦੀਕ ਮਾਮੂਨ ਮਿਲਟਰੀ ਸਟੇਸ਼ਨ ਵਿੱਚ ਗਰਮੀ ਅਤੇ ਥਕਾਵਟ ਕਾਰਨ 30 ਤੋਂ ਵੱਧ ਸੈਨਿਕਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਇੱਕ ਫੌਜ ਦੇ ਜਵਾਨ ਦੀ ਮੌਤ ਹੋ ਗਈ ਅਤੇ ਚਾਰ ਦੀ ਹਾਲਤ ਗੰਭੀਰ ਹੈ।
ਕੁਝ ਲੋਕਾਂ ਨੂੰ ਮਿਲਟਰੀ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ 1 ਜਵਾਨ ਸ਼ਹੀਦ ਹੋ ਗਿਆ ਹੈ ਅਤੇ 4 ਜ਼ਖ਼ਮੀ ਹੋ ਗਏ ਹਨ। ਪ੍ਰਭਾਵਿਤ ਵਿਅਕਤੀਆਂ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਰਹੀ ਹੈ।