Army Day 2022: 15 ਜਨਵਰੀ ਨੂੰ ਫੌਜ ਦਿਵਸ ਹੀ ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਤਿਹਾਸ
ਚੰਡੀਗ੍ਹੜ: ਹਰ ਸਾਲ ਆਰਮੀ ਦਿਵਸ 15 ਜਨਵਰੀ ਨੂੰ ਮਨਾਇਆ ਜਾਂਦਾ ਹੈ, ਭਾਰਤ ਇਸ ਸਾਲ 74ਵਾਂ ਆਰਮੀ ਦਿਵਸ ਮਨਾ ਰਿਹਾ ਹੈ। ਹਰ ਸਾਲ ਇਸ ਸਾਡੇ ਦੇਸ਼ ਦੇ ਜਵਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕੌਮ ਦੀ ਨਿਰਸਵਾਰਥ ਸੇਵਾ ਕੀਤੀ। ਹਰ ਸਾਲ ਇਹ ਦਿਨ ਦੇਸ਼ ਦੇ ਹਰ ਆਰਮੀ ਕਮਾਂਡ ਹੈੱਡਕੁਆਟਰ 'ਤੇ ਮਨਾਇਆ ਜਾਂਦਾ ਹੈ। ਆਰਮੀ ਦਿਵਸ ਨੂੰ ਮਨਾਉਣਾ ਦੀ ਤਿਆਰੀਆਂ ਜ਼ੋਰਾ ਨਾਲ ਚਲ ਰਹੀ ਹਨ ਪਰ ਨਾਲ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ 'omicron' ਦੇ ਖਤਰੇ ਨੂੰ ਮੱਦੇਨਜ਼ਰ ਰੱਖਦਿਆਂ ਆਰਮੀ ਵੱਲੋਂ ਇਹ ਸਖ਼ਤ ਪ੍ਰੋਟੋਕਾਲ ਦੇ ਅਧੀਨ ਮਨਾਇਆ ਜਾਵੇਗਾ।
1 ਅਪ੍ਰੈਲ 1895 ਨੂੰ ਭਾਰਤੀ ਫੌਜ ਦੀ ਅਧਿਕਾਰਿਤ ਤੌਰ 'ਤੇ ਸਥਾਪਨਾ ਹੋਈ ਪਰ ਭਾਰਤੀ ਫੌਜ ਨੂੰ ਆਪਣਾ ਪਹਿਲਾ ਮੁੱਖੀ ਦੇਸ਼ ਦੀ ਆਜ਼ਾਦੀ ਤੋਂ ਬਾਅਦ 1949 ਵਿੱਚ ਮਿਲਿਆ। ਲੰਬੇ ਸ਼ਾਨਦਾਰ ਕਰੀਅਰ ਤੋਂ ਬਾਅਦ ਉਹ 1949, 15 ਜਨਵਰੀ ਨੂੰ ਭਾਰਤੀ ਫੌਜ ਦਾ ਪਹਿਲਾ ਮੁਖੀ ਬਣਿਆ। ਅੱਜ ਦੇ ਦਿਨ ਜਰਨਲ ਸਰ ਫ੍ਰਾੰਸਿਸ ਬੁਚਰ ਨੇ ਲੈਫਟੀਨੈਂਟ ਜਰਨਲ ਕੇ.ਐੱਮ ਕਰਿਅੱਪਾ ਨੂੰ ਰਸਮੀ ਤੌਰ ਤੇ ਝੰਡਾ ਸੋਪਿਆ ਸੀ।
1947 ਵਿੱਚ, ਪੱਛਮੀ ਸਰਹੰਦ ਤੇ ਪਾਕਿਸਤਾਨ ਵਿਰੁੱਧ ਜੰਗ 'ਚ ਭਾਰਤੀ ਫੌਜ ਦੀ ਅਗਵਾਹੀ ਵੀ ਲੈਫਟੀਨੈਂਟ ਜਰਨਲ ਕੇ.ਐੱਮ ਕਰਿਅੱਪਾ ਨੇ ਕੀਤੀ ਵੀ ਸੀ। 14 ਜਨਵਰੀ, 1986 'ਚ ਉਸਨੂੰ ਭਾਰਤ ਦੇ ਫੀਲਡ ਮਾਰਸ਼ਲ ਦਾ ਖਿਤਾਬ ਮਿਲਿਆ, ਜਿਸ ਨਾਲ ਉਹ ਭਾਰਤੀ ਫੌਜ ਵਿੱਚ ਦੂਜੇ ਸਭ ਤੋਂ ਉੱਚੇ ਦਰਜੇ ਦੇ ਅਧਿਕਾਰੀ ਬਣ ਗਏ। ਇਹ ਉੱਚ ਦਰਜਾ ਪ੍ਰਾਪਤ ਕਰਨ ਵਾਲਾ ਪਹਿਲਾ ਅਧਿਕਾਰੀ 1973 ਵਿੱਚ ਸੈਮ ਮਾਨੇਕਸ਼ਾ ਸੀ।
ਹਰ ਸਾਲ, ਮੁੱਖ ਸਮਾਗਮ ਦਿੱਲੀ ਕੈਂਟ ਵਿਖੇ ਕਰਿਅੱਪਾ ਪਰੇਡ ਗਰਾਉਂਡ ਵਿਖੇ ਪਰੇਡ ਹੁੰਦਾ ਹੈ। ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ, ਸਲਾਮੀ ਲੈਂਦੇ ਹਨ ਅਤੇ ਇਸ ਦਿਨ ਬਹਾਦਰੀ ਪੁਰਸਕਾਰ ਜਿਵੇਂ ਯੂਨਿਟ ਪ੍ਰਮਾਣ ਪੱਤਰ ਅਤੇ ਸੈਨਾ ਮੈਡਲ ਵੀ ਦਿੱਤੇ ਜਾਂਦੇ ਹਨ।