ਕੀ ਕਾਂਗਰਸੀ ਵਿਧਾਇਕਾਂ ਲਈ ਨਹੀਂ ਹਨ ਕੋਈ ਕੋਰੋਨਾ ਦੇ ਨਿਯਮ? ਵਿਆਹ ਸਮਾਗਮ 'ਚ ਸ਼ਰੇਆਮ ਉਡਾਈਆਂ ਧੱਜੀਆਂ
ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਰਨ ਵਿਗੜੇ ਹਾਲਾਤ ਦੇ ਮੱਦੇਨਜ਼ਰ ਸੂਬੇ ਵਿਚ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ। ਇਸ ਤਹਿਤ ਪੁਲਿਸ ਵੱਲੋਂ ਨਿੱਤ ਵੱਡੀ ਗਿਣਤੀ ਵਿਚ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ। ਪਰ ਇਸ ਦੌਰਾਨ ਸਿਆਸੀ ਰਸੂਖ ਵਾਲੇ ਲੋਕਾਂ, ਇਥੋਂ ਤੱਕ ਕਿ ਵਿਧਾਇਕਾਂ ਵੱਲੋਂ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜੋ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ।
Also Read | Coronavirus India: Mass cremations starts as Delhi faces deluge of deaths due to COVID-19
ਹੁਣ ਫਰਗਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹਨ ਜਿਸ ਵਿਚ ਉਹ ਵਿਆਹ ਸਮਾਗਮ ਉਤੇ ਭੰਗੜੇ ਪਾ ਰਹੇ ਹਨ। ਇਸ ਸਮਾਗਮ ਵਿਚ ਬਿਨਾਂ ਕਿਸੇ ਸਾਵਧਾਨੀ ਤੋਂ ਵੱਡੀ ਗਿਣਤੀ ਲੋਕ ਸ਼ਾਮਲ ਹੋਏ ਸਨ। ਵੀਡੀਓ ਦੀਆਂ ਤਸਵੀਰਾਂ 'ਚ ਨਜ਼ਰ ਆ ਰਹੇ ਫਗਵਾੜਾ ਸ਼ਹਿਰ ਦੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਹਨ ਐਕਸ ਕੌਂਸਲਰ ਦੀ ਧੀ ਦੇ ਵਿਆਹ 'ਤੇ ਆਪਣੀ ਹੀ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਦੇ ਨਜ਼ਰ ਆਏ।READ MORE : ਗੈਂਗਸਟਰ ਮੁਖਤਾਰ ਅੰਸਾਰੀ ਨੂੰ ਹੋਇਆ ਕੋਰੋਨਾ, ਬਾਂਦਾ ਜੇਲ੍ਹ ‘ਚ ਹੈ ਬੰਦ
ਕੈਪਟਨ ਸਾਹਿਬ ਤੁਹਾਡੇ ਹੀ ਸ਼ਹਿਰ 'ਚ ਕੋਰੋਨਾ ਨਿਯਮਾਂ ਦੀ ਪਾਲਣਾ ਨ੍ਹੀਂ ਕੀਤੀ ਜਾ ਤੇ ਕੀਤੇ ਤੁਹਾਡੇ ਹੀ ਵਿਧਾਇਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਇਹ ਸਭ ਦੇਖ ਤਾਂ ਇਹੀ ਕਿਹਾ ਜਾ ਸਕਦਾ ਹੈ ਮੁਖ ਮੰਤਰੀ ਸਾਹਿਬ ਕਿ ਇਹ ਕੋਰੋਨਾ ਅਤੇ ਕੋਰੋਨਾ ਦੀਆਂ ਹਦਾਇਤਾਂ ਸਿਰਫ ਆਮ ਜਨਤਾ ਵਾਸਤੇ ਹੀ ਰਹਿ ਗਈਆਂ ਹਨ , ਸਾਰੇ ਨਿਯਮ ਗਰੀਬ ਜਨਤਾ ਲਈ ਹਨ , ਕੀ ਸਰਕਾਰ ਦੇ ਨੁਮਾਇੰਦਿਆਂ ਦਾ ਸਮਾਜ ਪ੍ਰਤੀ ਕੋਈ ਫਰਜ਼ ਨਹੀਂ ਬਣਦਾ।
ਉਂਝ ਤਾਂ ਜੇਕਰ ਕੋਈ ਆਪਣੇ ਵਿਆਹ ਸਮਾਗਮਾਂ ਜਾਂ ਕੀਤੇ ਜਰੂਰੀ ਕੰਮ ਲਈ ਜਾਵੇ ਤਾਂ ਉਨ੍ਹਾਂ ਦੀ ਅਣਗਹਿਲੀ 'ਤੇ ਉਨ੍ਹਾਂ ਨੂੰ ਜ਼ੁਰਮਾਨੇ ਲਗਦੇ ਹਨ , ਤਾਂ ਕੈਪਟਨ ਸਰਕਾਰ ਇਹ ਦੱਸੇ ਕਿ ਹੁਣ ਉਨ੍ਹਾਂ ਦੇ ਆਪਣੇ ਵਿਧਾਇਕਾਂ ਲਈ ਕਿ ਸਜ਼ਾ ਅਤੇ ਕਿੰਨਾ ਜ਼ੁਰਮਾਨਾ ਲੱਗੇਗਾ , ਜਾਂ ਫਿਰ ਉਹਨਾਂ ਨੂੰ ਸਭ ਕੁਝ ਮੁਆਫ ਹੈ।