Thu, Nov 14, 2024
Whatsapp

CM ਵੱਲੋਂ ਪਟਿਆਲਾ ਵਿਖੇ ‘ਪੰਜਾਬ ਏਵੀਏਸ਼ਨ ਮਿਊਜ਼ੀਅਮ’ ਸਥਾਪਿਤ ਕਰਨ ਦੀ ਪ੍ਰਵਾਨਗੀ

Reported by:  PTC News Desk  Edited by:  Pardeep Singh -- August 17th 2022 03:18 PM
CM ਵੱਲੋਂ ਪਟਿਆਲਾ ਵਿਖੇ ‘ਪੰਜਾਬ ਏਵੀਏਸ਼ਨ ਮਿਊਜ਼ੀਅਮ’ ਸਥਾਪਿਤ ਕਰਨ ਦੀ ਪ੍ਰਵਾਨਗੀ

CM ਵੱਲੋਂ ਪਟਿਆਲਾ ਵਿਖੇ ‘ਪੰਜਾਬ ਏਵੀਏਸ਼ਨ ਮਿਊਜ਼ੀਅਮ’ ਸਥਾਪਿਤ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸੂਬੇ ਦੇ ਇਤਿਹਾਸ ਨੂੰ ਦਰਸਾਉਣ ਦੇ ਉਦੇਸ਼ ਨਾਲ ਪਟਿਆਲਾ ਵਿਖੇ ‘ਪੰਜਾਬ ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਇਸ ਸਬੰਧੀ ਫੈਸਲਾ ਪੰਜਾਬ ਰਾਜ ਸਿਵਲ ਏਵੀਏਸ਼ਨ ਕੌਂਸਲ ਦੀ ਤਜਵੀਜ਼ ਉਤੇ ਲਿਆ ਗਿਆ।  ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਪੰਜਾਬ ਦਾ ਇਕ ਸਦੀ ਪੁਰਾਣਾ ਇਤਿਹਾਸ ਹੈ, ਜਿਸ ਬਾਰੇ ਸਹੀ ਤਰੀਕੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪਟਿਆਲਾ ਵਿੱਚ ਸਿਵਲ ਏਅਰੋਡਰੋਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਵਿੱਚ ਸੂਬੇ ਦੇ ਹਵਾਬਾਜ਼ੀ ਖੇਤਰ ਦੇ ਇਤਿਹਾਸ ਤੇ ਕਲਾ ਕ੍ਰਿਤਾਂ ਨੂੰ ਜ਼ਰੂਰ ਦਰਸਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਮਾਡਲ, ਤਸਵੀਰਾਂ, ਨਕਸ਼ੇ, ਮਾਡਲਾਂ ਦੀ ਐਨੀਮੇਸ਼ਨ ਰਾਹੀਂ ਪੇਸ਼ਕਾਰੀ, ਪਾਇਲਟਾਂ ਤੇ ਹੋਰ ਸਟਾਫ਼ ਦੇ ਕੱਪੜੇ ਤੇ ਉਪਕਰਨ ਵੀ ਇਸ ਮਿਊਜ਼ੀਅਮ ਵਿੱਚ ਦਰਸਾਏ ਜਾ ਸਕਦੇ ਹਨ। ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਇਸ ਮਿਊਜ਼ੀਅਮ ਵਿੱਚ ਰਸਾਲੇ, ਤਕਨੀਕੀ ਨਿਯਮਾਂਵਲੀ, ਤਸਵੀਰਾਂ ਤੇ ਨਿੱਜੀ ਪੁਰਾਲੇਖ ਵੀ ਦਰਸਾਏ ਜਾਣ, ਜੋ ਅਕਸਰ ਹਵਾਬਾਜ਼ੀ ਖੇਤਰ ਦੇ ਖੋਜਾਰਥੀਆਂ ਨੂੰ ਲੇਖ ਜਾਂ ਕਿਤਾਬਾਂ ਲਿਖਣ ਜਾਂ ਪੁਰਾਣੇ ਹਵਾਈ ਜਹਾਜ਼ਾਂ ਨੂੰ ਠੀਕ ਕਰਨ ਲਈ ਤਕਨੀਸ਼ੀਅਨਾਂ ਦੇ ਕੰਮ ਆਉਂਦੇ ਹਨ। ਉਨ੍ਹਾਂ ਦੱਸਿਆ ਕਿ 350 ਏਕੜ ਜਗ੍ਹਾ ਵਿੱਚ ਫੈਲਿਆ ‘ਪਟਿਆਲਾ ਏਵੀਏਸ਼ਨ ਕੰਪਲੈਕਸ’ ਇਕ ਵਿਰਾਸਤੀ ਸੰਸਥਾ ਹੈ, ਜੋ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਥਾਪਤ ਕੀਤੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਲੱਬ ਵਿੱਚ ਸਿਖਿਆਰਥੀਆਂ ਨੂੰ ਮੈਦਾਨੀ ਸਿਖਲਾਈ ਲਈ ਪੂਰੀਆਂ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ, ਆਧੁਨਿਕ ਸਾਜ਼ੋ-ਸਾਮਾਨ ਤੇ ਕਲਾਸ ਰੂਮਾਂ ਦੇ ਨਾਲ-ਨਾਲ ਉਡਾਣ ਦੀ ਸਿਖਲਾਈ ਦੇਣ ਲਈ ਇਕ ਇੰਜਣ ਵਾਲੇ ਸੈਸਨਾ 172 ਜਹਾਜ਼ ਦੇ ਗਲਾਸ ਕੌਕਪਿਟ ਦਾ ਸਿਮੂਲੇਟਰ ਪਹਿਲਾਂ ਹੀ ਮੌਜੂਦ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਨਵੇਂ ਮਿਊਜ਼ੀਅਮ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਵਾਬਾਜ਼ੀ ਖੇਤਰ ਵਿੱਚ ਸੂਬੇ ਦੇ ਇਤਿਹਾਸ ਨੂੰ ਜਾਣਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਲੋਕ ਨਿਰਮਾਣ ਮਹਿਕਮੇ ਨੂੰ ਨਿਰਦੇਸ਼ ਦਿੱਤਾ ਕਿ ਇਸ ਸਮੁੱਚੇ ਪ੍ਰਾਜੈਕਟ ਦਾ ਕੰਮ ਸਮਾਂਬੱਧ ਢੰਗ ਨਾਲ ਸੁਚਾਰੂ ਤਰੀਕੇ ਰਾਹੀਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਹ ਵੀ ਪੜ੍ਹੋ:ਅੰਮ੍ਰਿਤਸਰ: ਵਿਸਫੋਟਕ ਪਦਾਰਥ ਬਰਾਮਦ ਮਾਮਲੇ 'ਚ ਕੁੱਤੇ ਨੇ ਬਚਾਈ ਜਾਨ, ਸੀਸੀਟੀਵੀ 'ਚ ਹੋਇਆ ਖੁਲਾਸਾ -PTC News


Top News view more...

Latest News view more...

PTC NETWORK