ਵਿੱਤ ਮੰਤਰੀ ਵੱਲੋਂ ਮਿਲਕਫੈੱਡ ਦੇ ਇਮਤਿਹਾਨ ਪਾਸ ਕਰਨ ਵਾਲੇ 21 ਨੌਜਵਾਨਾਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
ਚੰਡੀਗੜ੍ਹ, 27 ਮਈ; ਮਿਲਕਫੈੱਡ ਦੀਆਂ 92 ਅਸਾਮੀਆਂ ਵਿੱਚੋਂ 52 ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ 40 ਅਸਾਮੀਆਂ ਲਈ ਹਾਲ ਹੀ ਵਿਚ ਪ੍ਰੀਖਿਆ ਰੱਖੀਆਂ ਗਈਆਂ ਸਨ ਜਿਨ੍ਹਾਂ ਵਿਚੋਂ 21 ਨੌਜਵਾਨ ਮੁੰਡੇ ਕੁੜੀਆਂ ਨੇ ਇਹ ਪ੍ਰੀਖਿਆ ਸਾਫ਼ਤਾਪੂਰਵਕ ਪਾਸ ਕਰ ਲਈ। ਇਹ ਵੀ ਪੜ੍ਹੋ: ਸੂਬਾ ਸਰਕਾਰ ਦੇ ਖਾਲੀ ਖ਼ਜ਼ਾਨੇ 'ਚੋਂ ਫੰਡਾਂ ਦੀ ਬਜਾਏ ਨਿਕਲੀ ਅਗਲੀ ਮੀਟਿੰਗ ਦੀ ਤਾਰੀਖ ਇਸ ਸੰਬੰਧ ਵਿਚ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਇੱਕ ਖ਼ਾਸ ਸਮਾਰੋਹ ਆਯੋਜਿਤ ਕਰ ਇਨ੍ਹਾਂ 21 ਨੌਜਵਾਨਾਂ ਨੂੰ ਮੀਡੀਆ ਦੀ ਹਾਜ਼ਰੀ ਵਿਚ ਨਿਯੁਕਤੀ ਪੱਤਰ ਸੌਂਪੇ ਗਏ। ਵਿੱਤ ਮੰਤਰੀ ਦਾ ਕਹਿਣਾ ਸੀ ਕਿ ਮਿਲਕਫੈਡ ਦਿਨ ਪ੍ਰਤੀ ਦਿਨ ਹੋਰ ਤਰੱਕੀ ਦੀ ਰਾਹ ਚਲ ਰਿਹਾ ਹੈ ਅਤੇ ਇਹ ਨਿਯੁਕਤੀਆਂ ਇਸਦੀਆਂ ਕਾਰਜਸ਼ੀਲਤਾ ਵਿਚ ਹੋਰ ਯੋਗਦਾਨ ਪਾਉਣਗੀਆਂ। ਉਨਾਂ ਕਿਹਾ ਕਿ ਮਿਲਕਫੈੱਡ ਨੂੰ ਕਿਸੀ ਵੀ ਕੀਮਤ 'ਤੇ ਹੋਰ ਸਫ਼ਲ ਬਣਾਉਣ ਲਈ ਕਾਰਜ ਵਿੱਢੇ ਹੋਏ ਨੇ ਤੇ ਇਸ ਦੇ ਨਾਲ ਹੀ ਉਨਾਂ ਵੱਲੋਂ ਇਸ ਅਦਾਰੇ ਨਾਲ ਜੁੜੀਆਂ 580 ਨਵੀਂ ਅਸਾਮੀਆਂ ਦਾ ਪ੍ਰਸਤਾਵ ਆਉਣ ਵਾਲੀ ਕੈਬਨਿਟ ਮੀਟਿੰਗ ਵਿਚ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ ਤਾਂ ਜੋ ਮਿਲਕਫੈੱਡ ਦੀ ਕਾਰਜ ਗੁਜ਼ਾਰੀ ਨੂੰ ਹੋਰ ਉਚਾਈਆਂ 'ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਮਿਲਕਫੈੱਡ ਪੰਜਾਬ ਸਰਕਾਰ ਦਾ ਇਹੋ ਜਿਹਾ ਸਹਿਕਾਰੀ ਅਦਾਰਾ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਜੁੜਿਆ ਹੈ ਅਤੇ ਇਸ ਅਦਾਰੇ ਦਾ ਕੋਈ ਵੀ ਕੰਮ ਨਾ ਰੁਕ ਸਕੇ ਇਸ ਲਈ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਮੁਕੰਮਲ ਤੌਰ 'ਤੇ ਭਰਿਆ ਜਾਵੇਗਾ। ਵਿੱਤ ਮੰਤਰੀ ਨੇ ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ 21 ਨੌਜਵਾਨਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਨੌਜਵਾਨ ਜਲਦ ਤੋਂ ਜਲਦ ਅਦਾਰੇ ਨੂੰ ਜੋਇਨ ਕਰਨ ਅਤੇ ਤਰੱਕੀਆਂ ਮਾਣਨ। ਇਹ ਵੀ ਪੜ੍ਹੋ: ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਜਾਣਗੀਆਂ ਦਿੱਲੀ ਹਵਾਈ ਅੱਡੇ, ਟਾਈਮ ਟੇਬਲ ਜਾਰੀ ਉਨਾਂ ਦਾ ਕਹਿਣਾ ਸੀ ਕਿ ਪੂਰੇ ਭਾਰਤ ਵਿਚ ਮਿਲਕਫੈੱਡ ਦੇ ਪਦਾਰਥਾਂ ਨੂੰ ਬਹੁਤ ਪਿਆਰ ਹਾਸਿਲ ਹੈ ਅਤੇ ਇਸ ਅਦਾਰੇ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਉਣ ਲਈ ਹੋਰ ਗੁਆਂਢੀ ਸੂਬਿਆਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਮਿਲਕਫੈੱਡ ਦੇ ਨਵੇਂ-ਪੁਰਾਣੇ ਪ੍ਰੋਡਕਟਸ ਜੋ ਪੰਜਾਬ 'ਚ ਬਹੁਤ ਮਸ਼ਹੂਰ ਹਨ ਉਨ੍ਹਾਂ ਨੂੰ ਹੋਰ ਸੂਬਿਆਂ ਵਿਚ ਵੀ ਲੌਂਚ ਕੀਤਾ ਜਾ ਸਕੇ। -PTC News