6 ਮਹੀਨੇ ਦੀ ਹੋਈ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਦੀ ਬੇਟੀ , ਸ਼ੇਅਰ ਕੀਤੀ ਵਾਮਿਕਾ ਦੀ ਪਹਿਲੀ ਝਲਕ
ਮੁੰਬਈ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਧੀ ਵਾਮਿਕਾ ਦੀ ਇੱਕ ਝਲਕ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਉਹ ਪਤੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਆਪਣੀ ਬੇਟੀ ਵਾਮਿਕਾ ਦੇ 6 ਮਹੀਨਿਆਂ ਦੇ ਪੂਰੇ ਹੋਣ ਦਾ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ। ਅਨੁਸ਼ਕਾ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਆਪਣੀ ਬੇਟੀ ਨਾਲ ਮਸਤੀ ਕਰਦੇ ਦਿਖਾਈ ਦਿੱਤੇ ਹਨ।
[caption id="attachment_514320" align="aligncenter" width="300"]
6 ਮਹੀਨੇ ਦੀ ਹੋਈ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਦੀ ਬੇਟੀ , ਸ਼ੇਅਰ ਕੀਤੀ ਵਾਮਿਕਾ ਦੀ ਪਹਿਲੀ ਝਲਕ[/caption]
ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ
ਇਕ ਤਸਵੀਰ ਵਿਚ ਅਨੁਸ਼ਕਾ ਸ਼ਰਮਾ ਬੇਟੀ ਵਾਮਿਕਾ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਕ ਹੋਰ ਫੋਟੋ ਵਿਚ ਵਿਰਾਟ ਆਪਣੀ ਬੇਟੀ ਨੂੰ ਗਲੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਪੋਸਟ ਨੂੰ ਕੈਪਸ਼ਨ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ, “ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ ! ਮੈਂ ਉਮੀਦ ਕਰਦਾ ਹਾਂ ਕਿ ਅਸੀਂ ਦੋਵੇਂ ਉਸ ਦੇ ਪਿਆਰ 'ਤੇ ਖਰੇ ਉਤਰਾਂਗੇ। ਜਿਸਦੇ ਨਾਲ ਤੁਸੀਂ ਸਾਨੂੰ ਦੇਖ ਰਹੇ ਹੋ, ਨੰਨ੍ਹੀ ਜਿਹੀ ਸਾਨੂੰ ਤਿੰਨਾਂ ਨੂੰ 6 ਮਹੀਨੇ ਮੁਬਾਰਕ ਹੋਣ।
[caption id="attachment_514321" align="aligncenter" width="300"]
6 ਮਹੀਨੇ ਦੀ ਹੋਈ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਦੀ ਬੇਟੀ , ਸ਼ੇਅਰ ਕੀਤੀ ਵਾਮਿਕਾ ਦੀ ਪਹਿਲੀ ਝਲਕ[/caption]
ਬੇਟੀ ਦੇ ਜਨਮ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਨੇ ਆਪਣੀ ਬੇਟੀ ਲਈ ਪ੍ਰਾਈਵੇਸੀ ਦੀ ਮੰਗ ਕੀਤੀ ਸੀ। ਮੀਡੀਆ ਨੂੰ ਵਾਮਿਕਾ ਦੀਆਂ ਤਸਵੀਰਾਂ ਨਾ ਕਲਿੱਕ ਕਰਨ ਦੀ ਬੇਨਤੀ ਕੀਤੀ ਸੀ। ਇੱਕ ਪੋਸਟ ਸਾਂਝੀ ਕਰਦਿਆਂ, ਉਨ੍ਹਾਂ ਫੋਟੋਗ੍ਰਾਫ਼ਰਾਂ ਨੂੰ ਕਿਹਾ, “ਇੱਕ ਮਾਪੇ ਹੋਣ ਦੇ ਨਾਤੇ ਅਸੀਂ ਆਪਣੀ ਧੀ ਲਈ ਪ੍ਰਾਈਵੇਸੀ ਚਾਹੁੰਦੇ ਹਾਂ। ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਅਜਿਹੀ ਕੋਈ ਤਸਵੀਰ ਨਾ ਲਓ ,ਜਿਸ ਵਿੱਚ ਸਾਡੀ ਬੱਚੀ ਹੋਵੇ। ਅਸੀਂ ਜਾਣਦੇ ਹਾਂ ਤੁਸੀਂ ਸਮਝ ਜਾਓਗੇ।
[caption id="attachment_514318" align="aligncenter" width="300"]
6 ਮਹੀਨੇ ਦੀ ਹੋਈ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਦੀ ਬੇਟੀ , ਸ਼ੇਅਰ ਕੀਤੀ ਵਾਮਿਕਾ ਦੀ ਪਹਿਲੀ ਝਲਕ[/caption]
ਪੜ੍ਹੋ ਹੋਰ ਖ਼ਬਰਾਂ : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਦੋਂ ਖੁੱਲ੍ਹਣਗੇ ਸਕੂਲ
ਇਸ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਵਿਰਾਟ ਨੇ ਇਹ ਵੀ ਦੱਸਿਆ ਕਿ ਕਿਉਂ ਉਹ ਆਪਣੀ ਧੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝਾ ਨਹੀਂ ਕਰ ਰਿਹਾ ਸੀ। ਉਸਨੇ ਕਿਹਾ ਕਿ ਉਹ ਆਪਣੀ ਧੀ ਪ੍ਰਤੀ ਬਹੁਤ ਸੰਵੇਦਨਸ਼ੀਲ ਸੀ। ਓਥੇ ਹੀ ਜੇ ਕੰਮ ਦੀ ਗੱਲ ਕੀਤੀ ਜਾਵੇਂ ਤਾਂ ਅਨੁਸ਼ਕਾ ਸ਼ਰਮਾ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ ਆਨੰਦ ਐਲ ਰਾਏ ਦੀ ਜ਼ੀਰੋ' 'ਚ ਸ਼ਾਹਰੁਖ ਖਾਨ ਦੇ ਨਾਲ ਦੇਖਿਆ ਗਿਆ ਸੀ। ਫਿਲਹਾਲ ਉਹ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਦੀ ਡੈਬਿਊ ਫਿਲਮ "ਕਾਲਾ" ਪ੍ਰੋਡਿਊਸ ਕਰ ਰਹੀ ਹੈ, ਜਿਸ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਕੀਤਾ ਜਾਵੇਗਾ।
-PTCNews