Wed, Nov 13, 2024
Whatsapp

ਵੱਡਾ ਖ਼ੁਲਾਸਾ! ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦਾ ਸਮਰਥਨ ਕਰਨ ਲਈ ਇੱਕ ਹੋਰ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ

Reported by:  PTC News Desk  Edited by:  Jasmeet Singh -- July 03rd 2022 08:49 AM
ਵੱਡਾ ਖ਼ੁਲਾਸਾ! ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦਾ ਸਮਰਥਨ ਕਰਨ ਲਈ ਇੱਕ ਹੋਰ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ

ਵੱਡਾ ਖ਼ੁਲਾਸਾ! ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦਾ ਸਮਰਥਨ ਕਰਨ ਲਈ ਇੱਕ ਹੋਰ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ

ਮੁੰਬਈ, 3 ਜੁਲਾਈ: ਉਦੈਪੁਰ ਦਰਜ਼ੀ ਦੇ ਕਤਲ ਤੋਂ ਕੁੱਝ ਦਿਨ ਬਾਅਦ, 21 ਜੂਨ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਉਮੇਸ਼ ਕੋਲਹੇ ਦੀ ਇੱਕ ਹੋਰ ਵਹਿਸ਼ੀ ਹੱਤਿਆ ਭਾਜਪਾ ਦੀ ਮੁਅੱਤਲ ਨੇਤਾ ਨੂਪੁਰ ਸ਼ਰਮਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਸਮਰਥਨ ਨਾਲ ਜੁੜੀ ਹੋਈ ਹੈ। ਕੋਲਹੇ ਦੇ ਕਤਲ ਅਤੇ ਰਾਜਸਥਾਨ ਦੇ ਉਦੈਪੁਰ ਵਿੱਚ 28 ਜੂਨ ਨੂੰ ਇੱਕ ਦਰਜ਼ੀ ਦੇ ਕਤਲ ਵਿੱਚ ਸਮਾਨਤਾਵਾਂ ਪਾਏ ਜਾਣ ਤੋਂ ਤੁਰੰਤ ਬਾਅਦ ਗ੍ਰਹਿ ਮੰਤਰਾਲੇ ਨੇ ਬੀਤੇ ਸ਼ਨੀਵਾਰ ਨੂੰ ਅਮਰਾਵਤੀ ਵਿੱਚ ਇੱਕ ਕੈਮਿਸਟ ਦੀ ਹੱਤਿਆ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੂੰ ਸੌਂਪ ਦਿੱਤਾ। ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, MSP ਤੋਂ ਘੱਟ ਖਰੀਦੀ ਮੂੰਗੀ ਦੇ ਨੁਕਸਾਨ ਦੀ ਭਰਪਾਈ ਕਰੇਗੀ ਸਰਕਾਰ Rise-in-crime-by-Pakistani-migrants-4 ਐਨ.ਆਈ.ਏ ਦੀ ਟੀਮ ਨੇ ਸ਼ਨੀਵਾਰ ਨੂੰ ਜਾਂਚ ਲਈ ਅਮਰਾਵਤੀ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰ ਕੇ ਕਿਹਾ ਸੀ ਕਿ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਔਰੰਗਾਬਾਦ ਤੋਂ ਸੂਬਾ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ) ਦੀ ਇੱਕ ਟੀਮ ਨੇ ਵੀ ਸ਼ਹਿਰ ਦਾ ਦੌਰਾ ਕੀਤਾ। ਪੁਲਿਸ ਦੇ ਡਿਪਟੀ ਕਮਿਸ਼ਨਰ ਵਿਕਰਮ ਸਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹੱਤਿਆ ਕੁੱਝ ਪੋਸਟਾਂ ਨਾਲ ਜੁੜੀ ਹੋਈ ਸੀ ਜੋ ਕੋਲਹੇ ਨੇ ਵਟਸਐਪ ਸਮੂਹਾਂ ਵਿੱਚ ਸਾਂਝੀਆਂ ਕੀਤੀਆਂ ਸਨ। ਪੋਸਟਾਂ ਵਿਚ ਨੂਪੁਰ ਸ਼ਰਮਾ ਦਾ ਸਮਰਥਨ ਕੀਤਾ ਗਿਆ ਸੀ ਜਿਸ ਨੂੰ ਭਾਜਪਾ ਦੁਆਰਾ ਪੈਗ਼ੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਲਈ ਮੁਅੱਤਲ ਕੀਤਾ ਗਿਆ ਸੀ। ਵਿਕਰਮ ਸਾਲੀ ਨੇ ਕਿਹਾ ਕਿ ਕੁੱਝ ਦੋਸ਼ੀਆਂ ਨੇ ਹੱਤਿਆ ਤੋਂ ਤਿੰਨ ਦਿਨ ਪਹਿਲਾਂ ਕੋਲਹੇ ਦੀਆਂ ਰੋਜ਼ਮਰ੍ਹਾ ਦੀਆਂ ਹਰਕਤਾਂ ਦੀ ਰੇਕੀ ਕੀਤੀ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ। ਕੋਹਲੇ ਕਤਲ ਕਾਂਡ ਵਿੱਚ ਹੁਣ ਤੱਕ ਸੱਤ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਅਤੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਕਤਲ ਦੇ ਕਥਿਤ ਮਾਸਟਰਮਾਈਂਡ ਨੂੰ ਵੀ ਦਿਨ-ਦਿਹਾੜੇ ਗ੍ਰਿਫ਼ਤਾਰ ਕੀਤਾ ਗਿਆ ਹੈ। 21 ਜੂਨ ਦੀ ਰਾਤ ਕਰੀਬ 10.30 ਵਜੇ ਉਮੇਸ਼ ਕੋਲਹੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਅਮਰਾਵਤੀ ਦੇ ਸ਼ਿਆਮ ਚੌਕ ਇਲਾਕੇ 'ਚ ਘੰਟਾਘਰ ਨੇੜੇ ਆਪਣੀ ਮੈਡੀਕਲ ਦੁਕਾਨ ਬੰਦ ਕਰ ਕੇ ਸਕੂਟਰ 'ਤੇ ਘਰ ਪਰਤ ਰਿਹਾ ਸੀ। ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਮਾਰਕਫੈੱਡ ਦੁਆਰਾ ਤਿਆਰ ਕੀਤੇ ਸ਼ਹਿਦ ਕੋਟੇਡ ‘ਕੌਰਨ ਫਲੇਕਸ`ਕੀਤੇ ਲਾਂਚ Rise-in-crime-by-Pakistani-migrants-5 ਕੋਲਹੇ ਦਾ ਪੁੱਤਰ ਸੰਕੇਤ ਅਤੇ ਸੰਕੇਤ ਦੀ ਪਤਨੀ ਵੈਸ਼ਨਵੀ ਦੂਜੇ ਸਕੂਟਰ 'ਤੇ ਜਾ ਰਹੇ ਸਨ। ਪੁਲਿਸ ਮੁਤਾਬਿਕ ਕੋਲਹੇ ਦੀ ਮੈਡੀਕਲ ਦੀ ਦੁਕਾਨ ਬੰਦ ਕਰਨ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਹਮਲਾਵਰਾਂ ਨੇ ਉਸ ਸਮੇਂ ਗਲੇ 'ਚ ਚਾਕੂ ਮਾਰ ਦਿੱਤਾ, ਜਦੋਂ ਉਹ ਦੋਪਹੀਆ ਵਾਹਨ 'ਤੇ ਘਰ ਪਰਤ ਰਿਹਾ ਸੀ। -PTC News


Top News view more...

Latest News view more...

PTC NETWORK