Sun, Nov 24, 2024
Whatsapp

ਪੰਜਾਬ ਸਰਕਾਰ ਨੂੰ ਕੇਂਦਰ ਦਾ ਇੱਕ ਹੋਰ ਵੱਡਾ ਝਟਕਾ, ਕਣਕ ਦੇ ਸੀਜਨ ਦਾ ਵੀ ਜਾਰੀ ਨਹੀਂ ਹੋਵੇਗਾ RDF

Reported by:  PTC News Desk  Edited by:  Pardeep Singh -- April 18th 2022 11:39 AM
ਪੰਜਾਬ ਸਰਕਾਰ ਨੂੰ ਕੇਂਦਰ ਦਾ ਇੱਕ ਹੋਰ ਵੱਡਾ ਝਟਕਾ, ਕਣਕ ਦੇ ਸੀਜਨ ਦਾ ਵੀ ਜਾਰੀ ਨਹੀਂ ਹੋਵੇਗਾ RDF

ਪੰਜਾਬ ਸਰਕਾਰ ਨੂੰ ਕੇਂਦਰ ਦਾ ਇੱਕ ਹੋਰ ਵੱਡਾ ਝਟਕਾ, ਕਣਕ ਦੇ ਸੀਜਨ ਦਾ ਵੀ ਜਾਰੀ ਨਹੀਂ ਹੋਵੇਗਾ RDF

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਹੁਣ ਕਣਕ ਦੇ ਸੀਜਨ ਮੌਕੇ ਵੀ ਆਰਡੀਐਫ ਨਹੀਂ ਜਾਰੀ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਣਕ ਦੇ ਸੀਜਨ ਲਈ ਜਾਰੀ ਹੋਣ ਵਾਲਾ 450 ਕਰੋੜ ਰੁਪਏ ਦਾ ਆਰਡੀਐਫ ਵੀ ਰੋਕਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸੀਜਨਾਂ ਦਾ ਲਗਭਗ 1300 ਕਰੋੜ ਰੁਪਏ ਪਹਿਲਾਾਂ ਹੀ ਕੇਂਦਰ ਵੱਲ ਬਕਾਇਆ ਹੈ। ਹੁਣ ਤੱਕ ਕੁੱਲ ਮਿਲਾ ਕੇ ਆਰਡੀਐਫ ਦਾ ਕੁੱਲ ਬਕਾਇਆ 1750 ਕਰੋੜ ਤੱਕ ਪਹੁੰਚਿਆ ਹੈ। ਦੂਜੇ ਪਾਸੇ ਪੰਜਾਬ ਦੀ ਸਰਕਾਰ ਕੇਂਦਰੀ ਸ਼ਰਤਾ ਮੁਤਾਬਿਕ ਮਤਾ ਪਾਸ ਕਰ ਚੁੱਕੀ ਹੈ ਪਰ ਆਰਡੀਨੈਂਸ ਪਾਸ ਹੋਣ ਦੇ ਬਾਵਜੂਦ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਸਕਿਆ ਹੈ। ਕੇਂਦਰ ਸਰਕਾਰ ਨੇ ਪਹਿਲਾ ਚੰਡੀਗੜ੍ਹ  ਵਿਚੋਂ ਪੰਜਾਬ ਦੇ ਰੂਲ ਖਤਮ ਕਰਕੇ ਮੁਲਾਜ਼ਮਾਂ ਉੱਤੇ ਕੇਂਦਰ ਦੇ ਰੂਲ ਲਾਗੂ ਕੀਤੇ ਹਨ। ਇਸ ਤੋਂ ਇਲਾਵਾ ਬੀਬੀਐਮਬੀ ਵਿਚੋਂ ਵੀ ਪੰਜਾਬ ਦੀ ਮੈਂਬਰਸ਼ਿਪ ਨੂੰ ਖਾਰਜ ਕੀਤਾ ਗਿਆ ਹੈ। ਪੰਜਾਬ ਦੇ ਹੱਕਾਂ ਉੱਤੇ ਕੇਂਦਰ ਸਰਕਾਰ ਦੁਆਰਾ ਵੱਡੇ ਡਾਕੇ ਮਾਰੇ ਜਾ ਰਹੇ ਹਨ।ਭਾਰਤ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੇ ਫੁੱਲ-ਟਾਈਮ ਚੇਅਰਮੈਨ ਅਤੇ ਦੋ ਮੈਂਬਰਾਂ ਦੀ ਚੋਣ ਲਈ ਨਿਯਮਾਂ ਵਿੱਚ ਬਦਲਾਅ ਕੀਤੇ ਹਨ। ਜਿਸ ਨਾਲ ਪੰਜਾਬ ਦੇ ਹਿੱਤਾਂ 'ਤੇ ਡਾਕਾ ਮਾਰਿਆ ਗਿਆ ਸੀ। ਹੁਣ ਕੇਂਦਰ ਸਰਕਾਰ ਵੱਲੋਂ ਫਿਰ ਕਣਕ ਦੇ ਸੀਜਨ ਮੌਕੇ ਵੀ ਆਰਡੀਐਫ ਰੋਕ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਣਕ ਦੇ ਸੀਜਨ ਲਈ ਜਾਰੀ ਹੋਣ ਵਾਲਾ 450 ਕਰੋੜ ਰੁਪਏ ਦਾ ਆਰਡੀਐਫ ਵੀ ਰੋਕਿਆ ਹੈ। ਪਿਛਲੇ ਦੋ ਸੀਜਨਾਂ ਦਾ ਲਗਭਗ 1300 ਕਰੋੜ ਰੁਪਏ ਪਹਿਲਾਂ ਹੀ ਕੇਂਦਰ ਵੱਲ ਬਕਾਇਆ ਹੈ। ਹੁਣ ਤੱਕ ਕੁੱਲ ਮਿਲਾ ਕੇ ਆਰਡੀਐਫ ਦਾ ਕੁੱਲ ਬਕਾਇਆ 1750 ਕਰੋੜ ਤੱਕ ਪਹੁੰਚਿਆ ਹੈ। ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ -PTC News


Top News view more...

Latest News view more...

PTC NETWORK