Mon, Jan 20, 2025
Whatsapp

ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ, ਕੇਂਦਰ ਨੇ 1100 ਕਰੋੜ ਦੇ ਦਿਹਾਤੀ ਵਿਕਾਸ ਫੰਡ 'ਤੇ ਲਗਾਈ ਰੋਕ

Reported by:  PTC News Desk  Edited by:  Pardeep Singh -- March 30th 2022 10:37 AM
ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ, ਕੇਂਦਰ ਨੇ 1100 ਕਰੋੜ ਦੇ  ਦਿਹਾਤੀ ਵਿਕਾਸ ਫੰਡ 'ਤੇ ਲਗਾਈ ਰੋਕ

ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ, ਕੇਂਦਰ ਨੇ 1100 ਕਰੋੜ ਦੇ ਦਿਹਾਤੀ ਵਿਕਾਸ ਫੰਡ 'ਤੇ ਲਗਾਈ ਰੋਕ

ਚੰਡੀਗੜ੍ਹ:  ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰ ਰਿਹਾ ਹੈ। ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ 1100 ਕਰੋੜ ਰੁਪਏ ਪੰਜਾਬ ਦਿਹਾਤੀ ਵਿਕਾਸ ਫੰਡ ਉੱਤੇ ਰੋਕ ਲਗਾ ਦਿੱਤੀ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦਿਹਾਤੀ ਐਕਟ ਵਿੱਚ ਸੋਧ ਕੀਤੀ ਜਾਵੇ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ 1200 ਕਰੋੜ ਰੁਪਏ ਦੇ ਪੰਜਾਬ ਦਿਹਾਤੀ ਫੰਡ ਉੱਤੇ ਰੋਕ ਲਗਾ ਦਿੱਤੀ ਸੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦਿਹਾਤੀ ਫੰਡ ਸਿਰਫ ਖਰੀਦ ਕੇਂਦਰਾਂ ਦੇ ਦਿਹਾਤੀ ਵਿਕਾਸ ਫੰਡ ਉੱਤੇ ਰੋਕ ਲਗਾਈ ਜਾਵੇ। ਕੇਂਦਰ ਸਰਕਾਰ ਦਾ ਪੰਜਾਬ ਦਿਹਾਤੀ ਵਿਕਾਸ ਫੰਡ ਲੈ ਕੇ ਵੱਡਾ ਬਿਆਨ- ਕੇਂਦਰ ਸਰਕਾਰ ਨੇ 1100 ਕਰੋੜ ਦੇ ਦਿਹਾਤੀ ਵਿਕਾਸ ਫੰਡ (RDF) ਤੇ ਲਗਾਈ ਰੋਕ ਪਿਛਲੇ ਸਾਲ ਵੀ 1200 ਕਰੋੜ ਦੇ ਦਿਹਾਤੀ ਵਿਕਾਸ ਫੰਡ ਨੂੰ ਰੋਕ ਦਿੱਤਾ ਗਿਆ ਸੀ ਸਿਰਫ ਖਰੀਦ ਕੇਂਦਰਾਂ ਦੇ ਵਿਕਾਸ ਤੇ ਖਰਚ ਹੋਵੇ ਪੈਸਾ-ਕੇਂਦਰ ਪਿਛਲੀ ਸਰਕਾਰ ਵੱਲੋ ਕਰਜ ਮੁਆਫੀ ਦੇ ਲਈ ਵਰਤਿਆ ਗਿਆ ਸੀ RDF ਕਰਜ਼ ਮੁਆਫੀ ਲਈ ਵਰਤੇ ਜਾਣ ਤੇ ਕੇਂਦਰ ਸਰਕਾਰ ਨੇ ਜਤਾਇਆ ਸੀ ਇਤਰਾਜ ਪੰਜਾਬ ਦਿਹਾਤੀ ਵਿਕਾਸ ਐਕਟ ਦੇ ਵਿੱਚ ਹੋਵੇ ਸੋਧ-ਕੇਂਦਰ ਪਿਛਲੇ ਸਾਲ 30 ਨਵੰਬਰ ਨੂੰ ਝੋਨੇ ਦੀ ਖਰੀਦ ਖਤਮ ਹੋਣ ਦੇ ਤਿੰਨ ਮਹੀਨੇ ਬਾਅਦ ਤੱਕ ਜਾਰੀ ਨਹੀਂ ਹੋਇਆ ਸੀ ਫੰਡ ਇਹ ਵੀ ਪੜ੍ਹੋ:ਅਜਨਾਲਾ ਚ ਥਾਣੇਦਾਰ ਨੇ ਕੀਤੀ ਖੁਦਕੁਸ਼ੀ, ਸਰਵਿਸ ਰਿਵਾਲਵਰ ਨਾਲ ਮਾਰੀ ਗੋਲੀ -PTC News


Top News view more...

Latest News view more...

PTC NETWORK