ਪਤੀ ਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ 5 ਸਾਲਾਂ ਬੱਚੇ ਸਣੇ ਟੈਂਕੀ 'ਤੇ ਚੜ੍ਹੀ
ਮੋਗਾ : ਅੱਜ ਸਹੁਰੇ ਪਰਿਵਾਰ ਤੇ ਪਤੀ ਦੀ ਸਤਾਈ ਹੋਈ ਔਰਤ 5 ਸਾਲ ਦੇ ਬੱਚੇ ਸਮੇਤ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਈ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਵਿੱਚ ਮਨਪ੍ਰੀਤ ਕੌਰ ਨਾਂ ਦੀ ਇਕ ਔਰਤ ਆਪਣੇ 5 ਸਾਲ ਦੇ ਬੱਚੇ ਨੂੰ ਲੈ ਕੇ ਟੈਂਕੀ ਉਤੇ ਚੜ੍ਹ ਗਈ ਹੈ। ਉਕਤ ਔਰਤ ਨੇ ਆਪਣੇ ਪਤੀ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੇ ਪਤੀ ਦੇ ਕਿਸੇ ਹੋਰ ਲੜਕੀ ਨਾਲ ਸਬੰਧ। ਕਰਨਾਟਕ ਦੀ ਔਰਤ ਨਾਲ ਉਸ ਦੇ ਸਬੰਧ ਹਨ। ਔਰਤ ਨੇ ਕਿਹਾ ਹਾਦਸੇ ਪਿਛਲੇ ਲੰਬੇ ਸਮੇਂ ਤੋਂ ਖਾ ਰਹੀਆਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਅਤੇ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਸ ਨੇ ਮੰਗ ਕੀਤੀ ਕਿ ਉਸ ਦੇ ਬੱਚੇ ਨੂੰ ਇਸ ਦਾ ਹੱਕ ਦਿਵਾਇਆ ਜਾਵੇ। ਔਰਤ ਨੇ ਦੱਸਿਆ ਕਿ ਅੱਜ ਆਪਣੇ ਸਹੁਰੇ ਘਰ ਸੀ ਪਰ ਉਸ ਨੂੰ ਘਰ ਵਿੱਚ ਵੜਨ ਨਹੀਂ ਦਿੱਤਾ ਗਿਆ। ਉਸ ਨੂੰ ਵੇਖ ਕੇ ਦਰਵਾਜ਼ਾ ਲਗਾ ਲਿਆ। ਉਸ ਨੇ ਦੱਸਿਆ ਕ ਮਨੀਸ਼ਾ ਗੁਲਾਟੀ ਨੂੰ ਵੀ ਇਨਸਾਫ਼ ਦੀ ਫ਼ਰਿਆਦ ਕਰ ਚੁੱਕੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਹੈ। ਪੀੜਤ ਔਰਤ ਨੇ ਚਿਤਾਵਨੀ ਦਿੱਤੀ ਜੇ ਇਨਸਾਫ ਨਾ ਮਿਲਿਆ ਤਾਂ ਬੱਚੇ ਸਮੇਤ ਟੈਂਕੀ ਤੋਂ ਛਾਲ ਮਾਲ ਕੇ ਆਤਮਹੱਤਿਆ ਕਰ ਲਵੇਗੀ। ਲੜਕੀ ਦੇ ਭਰਾ ਦੇ ਦੱਸਣ ਮੁਤਾਬਕ ਇਨ੍ਹਾਂ ਵਿਚਕਾਰ 17 ਲੱਖ ਵਿੱਚ ਫ਼ੈਸਲਾ ਹੋਇਆ ਸੀ। ਅੱਜ ਭੈਣ ਬੱਚੇ ਦੇ ਦਸਤਾਵੇਜ਼ ਲੈਣ ਸਹੁਰੇ ਘਰ ਗਈ ਸੀ ਪਰ ਉਸ ਦੇ ਪਤੀ ਨੇ ਘਰ ਵਿੱਚ ਨਹੀਂ ਵੜਨ ਦਿੱਤਾ। ਇਸ ਤੋਂ ਇਲਾਵਾ ਅਜੇ ਤੱਕ ਪੈਸੇ ਵੀ ਨਹੀਂ ਦਿੱਤੇ ਗਏ। ਉਧਰ ਦੂਸਰੇ ਪਾਸੇ ਪਤੀ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਫਿਰੋਜ਼ਪੁਰ ਐਨਆਰਆਈ ਥਾਣੇ ਵਿੱਚ ਫੈਸਲਾ ਹੋ ਚੁੱਕਿਾ ਹੈ। ਸਤਾਰਾਂ ਲੱਖ ਵਿੱਚ ਸਾਡਾ ਸਮਝੌਤਾ ਹੋਇਆ ਹੈ। ਛੇ ਤਰੀਕ ਨੂੰ ਕੋਰਟ ਵਿੱਚ ਪਹਿਲੀ ਕਿਸ਼ਤ ਦੇਣੀ ਸੀ ਪਰ ਉਹ ਲੈਣ ਨਹੀਂ ਆਈ। ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਮੁਜ਼ਾਹਰੇ ਕਰ ਰਹੇ ਬੇਰੁਜ਼ਗਾਰਾਂ ਨਾਲ ਪੁਲਿਸ ਨੇ ਕੀਤੀ ਖਿੱਚ-ਧੂਹ