ਸੀਬੀਐਸਈ 10ਵੀਂ ਤੇ 12ਵੀਂ ਕਲਾਸ ਦੀ ਦੂਜੇ ਪੜਾਅ ਦੀ ਪ੍ਰੀਖਿਆ ਦਾ ਐਲਾਨ
ਨਵੀਂ ਦਿੱਲੀ : ਸੀ. ਬੀ. ਐਸ. ਈ. ਦੇ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਕੋਰੋਨਾ ਕਾਲ ਤੋਂ ਬਾਅਦ ਬੋਰਡ ਨੇ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। ਸੀ. ਬੀ. ਐਸ. ਈ. ਵੱਲੋਂ 10ਵੀਂ, 12ਵੀਂ ਕਲਾਸ ਦੀ ਦੂਜੇ ਪੜਾਅ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
CBSE ਵੱਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ 10ਵੀਂ ਤੇ 12ਵੀਂ ਕਲਾਸ ਲਈ ਦੂਜੇ ਪੜਾਅ ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਹੋਣਗੀਆਂ। ਇਸ ਵਾਰ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਹੋਵੇਗਾ।
ਪ੍ਰੀਖਿਆ ਦੋ ਸ਼ਿਫਟਾਂ ਵਿੱਚ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ CBSE ਦੀ ਪਹਿਲੇ ਪੜਾਅ ਦੀ ਬੋਰਡ ਦੀ ਪ੍ਰੀਖਿਆ ਨਵੰਬਰ-ਦਸੰਬਰ ਵਿੱਚ ਹੋਈ ਸੀ। ਬੋਰਡ ਵੱਲੋਂ ਜਾਰੀ ਸ਼ਡਿਊਲ ਮੁਤਾਬਕ 10ਵੀਂ ਦੀ ਗਣਿਤ ਦੀ ਪ੍ਰੀਖਿਆ 5 ਮਈ ਨੂੰ ਹੋਵੇਗੀ। ਸਾਇੰਸ ਦਾ ਪੇਪਰ 10 ਮਈ ਨੂੰ ਹੋਵੇਗਾ। 10ਵੀਂ ਬੋਰਡ ਦੀ ਹਿੰਦੀ ਦੀ ਪ੍ਰੀਖਿਆ 18 ਮਈ ਨੂੰ ਹੋਵੇਗੀ। ਦੂਜੇ ਪਾਸੇ 12ਵੀਂ ਬੋਰਡ ਦੀ ਗਣਿਤ ਦੀ ਪ੍ਰੀਖਿਆ 7 ਜੂਨ ਨੂੰ ਹੋਵੇਗੀ। ਇਸ ਤੋਂ ਇਲਾਵਾ 15 ਜੂਨ ਨੂੰ ਪ੍ਰੀਖਿਆ ਖਤਮ ਹੋਵੇਗੀ।
ਬੋਰਡ ਨੇ ਸ਼ੁੱਕਰਵਾਰ ਨੂੰ ਪ੍ਰੀਖਿਆ ਦਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰੀਖਿਆ ਵਾਲੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰਾ ਅੰਤਰ ਰੱਖਿਆ ਗਿਆ ਹੈ ਕਿ ਮਹਾਮਾਰੀ ਕਾਰਨ ਸਕੂਲ ਬੰਦ ਸਨ। ਇਸ ਵਿੱਚ ਕਿਹਾ ਕਿ ਮਹਾਮਾਰੀ ਕਾਰਨ ਸਕੂਲਾਂ ਦੇ ਬੰਦ ਰਹਿਣ ਨਾਲ ਪੜ੍ਹਾਈ ਦਾ ਨੁਕਸਾਨ ਹੋਇਆ, ਇਸ ਲਈ ਦੋਵੇਂ ਜਮਾਤਾਂ ਵਿੱਚ ਲਗਭਗ ਸਾਰੇ ਵਿਸ਼ਿਆਂ ਵਿੱਚ ਦੋਵੇਂ ਪ੍ਰੀਖਿਆਵਾਂ ਵਿਚਾਲੇ ਸਮੇਂ ਦਾ ਪੂਰਾ ਅੰਤਰ ਰੱਖਿਆ ਹੈ। ਤਾਰੀਕ ਤਿਆਰ ਕਰਦੇ ਹੋਏ ਜੇ.ਈ.ਈ. ਮੇਨ ਸਮੇਤ ਹੋਰ ਪ੍ਰੀਖਿਆਵਾਂ ਦਾ ਵੀ ਧਿਆਨ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ 16 ਮਾਰਚ ਨੂੰ ਚੁੱਕਣਗੇ ਸਹੁੰ, ਨਵੇਂ ਚੁਣੇ ਗਏ ਵਿਧਾਇਕਾਂ ਦੀ ਪਲੇਠੀ ਮੀਟਿੰਗ ਸ਼ੁਰੂ