ਦਰਬਾਰ ਸਾਹਿਬ ਮੱਥਾ ਟੇਕਣ ਆਏ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਫੁਹਾਰਾ ਚੌਕ ਨੇੜੇ ਪੁੱਜਣ ਉਤੇ ਬਜ਼ੁਰਗ ਨੂੰ ਦਿਲ ਦਾ ਦੌਰਾ ਪੈ ਗਿਆ। ਰਾਹਗੀਰਾਂ ਨੇ 108 ਐਂਬੂਲੈਂਸ ਨੂੰ ਕਈ ਵਾਰ ਫੋਨ ਕਰ ਕੇ ਬਜ਼ੁਰਗ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਐਂਬੂਲੈਂਸ ਮੌਕੇ ਉਤੇ ਨਾ ਪੁੱਜੀ। ਰਾਹਗੀਰਾਂ ਨੇ ਬਜ਼ੁਰਗ ਨੂੰ ਇਕ ਨਿੱਜੀ ਵਾਹਨ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਪਰ ਇਸ ਵਿਚਕਾਰ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਮਾਨਸਾ ਵਾਸੀ 75 ਸਾਲਾ ਵਿਅਕਤੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਤਸਕ ਆਇਆ ਹੋਇਆ ਸੀ। ਅਚਾਨਕ ਫੁਹਾਰਾ ਚੌਕ ਨੇੜੇ ਉਸ ਦੀ ਛਾਤੀ ਵਿੱਚ ਦਰਜ ਹੋਣ ਲੱਗਾ। ਬਜ਼ੁਰਗ ਦੀ ਵਿਗੜੀ ਹਾਲਤ ਨੂੰ ਵੇਖਦਿਆ ਰਾਹਗੀਰਾਂ ਨੇ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਮੌਕੇ ਉਤੇ ਨਹੀਂ ਆਈ। ਜਾਣਕਾਰੀ ਅਨੁਸਾਰ ਮੈਡੀਕਲ ਕਾਲਜ ਪ੍ਰਸ਼ਾਸਨ ਵੱਲੋਂ ਘਟਨਾ ਵਾਲੀ ਥਾਂ ਨੇੜੇ ਖ਼ੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਸੀ। ਪੰਜਾਬ ਹੈਲਥ ਸੁਸਾਇਟੀ ਦੀ ਵੈਨ ਵੀ ਉਥੇ ਖੜ੍ਹੀ ਸੀ। ਕਈ ਰਾਹਗੀਰਾਂ ਨੇ ਮੌਕੇ ਉਤੇ ਜਾ ਕੇ ਕੈਂਪ ਦੇ ਸਟਾਫ ਨੂੰ ਮਰੀਜ਼ ਨੂੰ ਮੈਡੀਕਲ ਸਹਾਇਤਾ ਦੇਣ ਦੀ ਅਪੀਲ ਕੀਤੀ ਪਰ ਮੌਕੇ ਉਤੇ ਕੋਈ ਨਹੀਂ ਪੁੱਜਿਆ। ਬਜ਼ੁਰਗ ਕਾਫੀ ਦੇਰ ਤੱਕ ਤੜਫਦਾ ਰਿਹਾ ਪਰ ਅਚਾਨਕ ਉਸ ਦੀ ਨਬਜ਼ ਬੰਦ ਹੋ ਗਈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਇਕ ਪਰਿਵਾਰ ਨੇ ਬਜ਼ੁਰਗ ਨੂੰ ਆਪਣੀ ਕਾਰ ਵਿੱਚ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। ਇਹ ਵੀ ਪੜ੍ਹੋ : ਕੇਂਦਰ ਸਰਕਾਰ ਚੰਡੀਗੜ੍ਹ ਨੂੰ ਹੜੱਪਣਾ ਚਾਹੁੰਦੀ : ਪ੍ਰਕਾਸ਼ ਸਿੰਘ ਬਾਦਲ