ਪਾਇਲਟ ਦੀ ਤਬੀਅਤ ਖ਼ਰਾਬ ਹੋਣ 'ਤੇ ਗ਼ੈਰ ਤਜਰਬੇਕਾਰ ਯਾਤਰੀ ਨੇ ਜਹਾਜ਼ ਸੁਰੱਖਿਅਤ ਉਤਾਰਿਆ
ਵਾਸ਼ਿੰਗਟਨ : ਫਲੋਰੀਡਾ ਦੇ ਐਟਲਾਂਟਿਕ ਤੱਟ ਉਤੇ ਜਹਾਜ਼ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਇਸ ਦੌਰਾਨ ਗ਼ੈਰ ਤਜਰਬੇਕਾਰ ਯਾਤਰੀ ਨੇ ਸੁਰੱਖਿਅਤ ਜਹਾਜ਼ ਨੂੰ ਥੱਲੇ ਉਤਾਰ ਲਿਆ। ਇਸ ਤਰ੍ਹਾਂ ਦੀ ਯਾਤਰੀ ਦੀ ਮੁਸੈਤਦੀ ਨਾਲ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਦਕਿ ਮੁਸਾਫਰ ਨੂੰ ਇਸ ਸਬੰਧੀ ਪਹਿਲਾਂ ਕੋਈ ਵੀ ਤਜਰਬਾ ਨਹੀਂ ਸੀ। ਜਾਣਕਾਰੀ ਅਨੁਸਾਰ ਫਲੋਰੀਡਾ ਦੇ ਐਟਲਾਂਟਿਕ ਤੱਟ 'ਤੇ ਛੋਟੇ ਜਹਾਜ਼ 'ਚ ਸਵਾਰ ਯਾਤਰੀ ਨੇ ਕਾਕਪਿਟ ਰੇਡੀਓ ਰਾਹੀਂ ਜਹਾਜ਼ ਨੂੰ ਉਦੋਂ ਸੁਰੱਖਿਅਤ ਉਤਾਰ ਲਿਆ ਜਦੋਂ ਜਹਾਜ਼ ਦੇ ਪਾਇਲਟ ਦੀ ਤਬੀਅਤ ਜ਼ਿਆਦਾ ਵਿਗੜ ਗਈ। ਇਸ ਯਾਤਰੀ ਨੂੰ ਪਹਿਲਾਂ ਜਹਾਜ਼ ਸਬੰਧੀ ਕਿਸੇ ਵੀ ਤਰ੍ਹਾਂ ਦਾ ਤਜਰਬਾ ਨਹੀਂ ਸੀ। ਯਾਤਰੀ ਨੇ ਏਅਰ ਕੰਟਰੋਲਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਹਾਜ਼ ਸੁਰੱਖਿਅਤ ਉਤਾਰ ਲਿਆ। ਯਾਤਰੀ ਨੇ ਕਿਹਾ ਹਾਲਾਤ ਕਾਫ਼ੀ ਗੰਭੀਰ ਸਨ। ਉਹ ਕਾਫੀ ਘਬਰਾਇਆ ਹੋਇਆ ਸੀ ਪਰ ਆਖ਼ਰ ਸਭ ਕੁਝ ਠੀਕ ਹੋ ਗਿਆ। ਪਾਇਲਟ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਕੁੱਝ ਵੀ ਸੁੱਝ ਨਹੀਂ ਸੀ ਰਿਹਾ। ਮੈਨੂੰ ਜਹਾਜ਼ ਉਡਾਉਣ ਦਾ ਕੋਈ ਤਜਰਬਾ ਨਹੀਂ ਸੀ। ਕਾਕਪਿਟ ਰੇਡੀਓ' ਰਾਹੀਂ ਮਦਦ ਦੀ ਬੇਨਤੀ ਕਰਨ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲਰ ਨੇ ਜਵਾਬ ਦਿੱਤਾ ਅਤੇ ਯਾਤਰੀ ਨੂੰ ਪੁੱਛਿਆ ਕਿ ਕੀ ਉਸਨੂੰ ਸਿੰਗਲ-ਇੰਜਣ ਜਹਾਜ਼ ਬਾਰੇ ਪਤਾ ਹੈ। ਯਾਤਰੀ ਨੇ ਕਿਹਾ, ‘ਮੈਨੂੰ ਪਤਾ ਨਹੀਂ। ਮੈਂ ਆਪਣੇ ਸਾਹਮਣੇ ਫਲੋਰੀਡਾ ਦਾ ਤੱਟ ਦੇਖ ਰਿਹਾ ਹਾਂ ਅਤੇ ਮੈਨੂੰ ਕੁਝ ਵੀ ਨਹੀਂ ਪਤਾ ਕਰਨਾ ਕੀ ਹੈ। ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਸ ਤੋਂ ਬਾਅਦ ਕੰਟਰੋਲਰ ਨੇ ਉਸ ਨਾਲ ਬਹੁਤ ਸ਼ਾਂਤੀ ਨਾਲ ਗੱਲ ਕੀਤੀ ਅਤੇ ਉਸ ਨੂੰ ਜਹਾਜ਼ ਦੇ ਨੂੰ ਸੰਤੁਲਿਤ ਰੱਖਣ ਅਤੇ ਤੱਟ ਵੱਲ ਵਧਣ ਲਈ ਕਿਹਾ। ਕੁੱਝ ਮਿੰਟਾਂ ਬਾਅਦ ਕੰਟਰੋਲਰਾਂ ਨੇ ਜਹਾਜ਼ ਦੀ ਸਥਿਤੀ ਦਾ ਪਤਾ ਲਗਾਇਆ। ਯਾਤਰੀ ਦੀ ਆਵਾਜ਼ ਹੌਲੀ ਹੋਣ ਉਤੇ ਕੰਟਰੋਲਰ ਨੇ ਉਸ ਤੋਂ ਉਸ ਦਾ ਫ਼ੋਨ ਨੰਬਰ ਮੰਗਿਆ ਤਾਂ ਜੋ ਉਹ ਪਾਮ ਬੀਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਟਰੋਲਰਾਂ ਨਾਲ ਆਰਾਮ ਨਾਲ ਗੱਲ ਕਰ ਸਕੇ। ਏਅਰ ਟ੍ਰੈਫਿਕ ਕੰਟਰੋਲਰ ਰਾਬਰਟ ਮੋਰਗਨ ਨੇ ਫਿਰ ਮੋਰਚਾ ਸੰਭਾਲਿਆ ਅਤੇ ਜਹਾਜ਼ ਨੂੰ ਸੁਰੱਖਿਅਤ ਉਤਰਵਾ ਲਿਆ। ਜਿਵੇਂ ਹੀ ਯਾਤਰੀ ਜਹਾਜ਼ ਉਤਰਿਆ ਤਾਂ ਇਕ ਹੋਰ ਕੰਟਰੋਲਰ ਨੇ ਕਿਹਾ, ‘ਨਵੇਂ ਪਾਇਲਟ ਨੂੰ ਦਾ ਸਵਾਗਤ ਹੈ।’ਮੁਸਾਫਰ ਦੀ ਇਸ ਕੰਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਇਹ ਵੀ ਪੜ੍ਹੋ : ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ : ਹਰਪਾਲ ਸਿੰਘ ਚੀਮਾ