ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਮ 'ਤੇ ਠੱਗੀ ਮਾਰਨ ਦੀ ਕੋਸ਼ਿਸ਼ ਨਾਕਾਮ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਮ ਉੱਤੇ ਇਕ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੋਸ਼ਿਸ਼ ਨਾਕਾਮ ਰਹੀ। ਇਹ ਮਾਮਲਾ ਹੈ ਕਿ ਵਿਧਾਨ ਸਭਾ ਦੇ ਅਧਿਕਾਰੀ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਹੈ। ਉਹ ਵਿਅਕਤੀ ਕੁਲਤਾਰ ਸੰਧਵਾਂ ਬਣ ਕੇ ਬੋਲ ਰਿਹਾ ਹੈ ਕਿ ਮੈਂ ਇਸ ਵਕਤ ਕਿਸੇ ਮੀਟਿੰਗ ਦੀ ਵਜ੍ਹਾ ਕਾਰਨ ਦਿੱਲੀ ਵਿੱਚ ਹਾਂ ਅਤੇ ਮੈਨੂੰ ਪੈਸਿਆ ਦੀ ਜਰੂਰਤ ਹੈ। ਮੈਂ ਫੋਨ ਦਾ ਜਿਆਦਾ ਇਸਤੇਮਾਲ ਨਹੀਂ ਕਰ ਸਕਦਾ। ਉਸ ਨੇ ਕਿਹਾ ਹੈ ਕਿ ਮੈਨੂੰ ਗੂਗਲ ਉੱਤੇ ਜਾਂ ਐਮੇਜਾਨ ਦੇ ਦੁਆਰਾ ਪੈਸੇ ਭੇਜੋ। ਜਦੋਂ ਅਧਿਕਾਰੀ ਨੇ ਸਪੀਕਰ ਦੇ ਨੰਬਰ ਉੱਤੇ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਕੋਈ ਫਰਜੀ ਸਪੀਕਰ ਹੈ। ਲੁਟੇਰਿਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਫਰਜੀ ਸਪੀਕਰ ਬਣ ਕੇ ਅਧਿਕਾਰੀਆਂ ਕੋਲੋਂ ਪੈਸੇ ਦੀ ਮੰਗ ਕਰਦਾ ਸੀ। ਅਧਿਕਾਰੀਆਂ ਨੇ ਫਰਜੀ ਸਪੀਕਰ ਦੇ ਬਾਰੇ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਨੂੰ ਇਸ ਬਾਰੇ ਸੂਚਨਾ ਦਿੱਤੀ। ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਵੱਡੀ ਲੁੱਟ, ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਚਾਰ ਲੱਖ ਰੁਪਏ ਦੀ ਕੀਤੀ ਲੁੱਟ -PTC News