ਸ਼ਾਰਦੀਆ ਨਰਾਤਿਆਂ ਦੇ ਪਹਿਲੇ ਦਿਨ ਬਣ ਰਿਹੈ ਅਦਭੁਤ ਸੰਯੋਗ
Navratri 2022 : ਹਿੰਦੂ ਕੈਲੰਡਰ ਅਨੁਸਾਰ ਨਰਾਤੇ ਅੱਸੂ ਮਹੀਨੇ ਵਿਚ ਸ਼ੁਰੂ ਹੁੰਦੇ ਹਨ ਤੇ ਨੌਮੀ ਤੱਕ ਜਾਰੀ ਰਹਿੰਦੇ ਹੈ। ਸ਼ਾਰਦੀਆ ਨਰਾਤੇ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ 'ਚ ਮਨਾਏ ਜਾਂਦੇ ਹੈ। ਇਸ ਨੂੰ ਸ਼ਾਰਦੀਆ ਨਰਾਤੇ ਵਜੋਂ ਵੀ ਜਾਣਿਆ ਜਾਂਦਾ ਹੈ। ਨਰਾਤੇ 'ਚ ਨੌਂ ਦਿਨਾਂ ਤੱਕ ਮਾਂ ਦੁਰਗਾ ਦੇ ਨੌਂ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨੌਂ ਦਿਨਾਂ 'ਚ ਲੋਕ ਮਾਂ ਆਦਿਸ਼ਕਤੀ ਦੀ ਪੂਜਾ ਕਰਨ ਲਈ ਕਲਸ਼ ਦੀ ਸਥਾਪਨਾ ਵੀ ਕਰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਸਾਲ ਸ਼ਾਰਦੀਆ ਨਰਾਤੇ ਦੇ ਪਹਿਲੇ ਦਿਨ ਵਿਸ਼ੇਸ਼ ਸੰਯੋਗ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਦਿਨ ਦੀ ਮਹੱਤਤਾ ਵਧਦੀ ਜਾ ਰਹੀ ਹੈ।
ਇਸ ਸਾਲ 26 ਸਤੰਬਰ ਤੋਂ ਨਰਾਤੇ ਹਨ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਨੂੰ ਸਮਰਪਿਤ ਹਨ, ਜਿਸ 'ਚ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ। ਨੌਂ ਰਾਤਾਂ ਦੇ ਤਿਉਹਾਰ ਦੇ ਨਾਲ, ਇਨ੍ਹਾਂ ਸ਼ੁੱਭ ਦਿਨਾਂ ਨੂੰ ਵਿਭਿੰਨ ਪਰੰਪਰਾਵਾਂ ਤੇ ਕਾਰਨਾਂ ਕਾਰਨ ਸਮਰਪਣ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਿੰਦੂ ਚੰਦਰ ਮਹੀਨੇ ਅਸ਼ਵਿਨ ਦੇ ਉੱਜਵਲ ਅੱਧ ਦੌਰਾਨ ਆਉਂਦਾ ਹੈ। ਇਸ ਸਾਲ ਇਹ 7 ਅਕਤੂਬਰ, ਸੋਮਵਾਰ ਤੋਂ 15 ਅਕਤੂਬਰ ਸ਼ੁੱਕਰਵਾਰ ਤਕ ਮਨਾਇਆ ਜਾਵੇਗਾ। ਕੁਝ ਲੋਕ ਕੁਝ ਨਵਾਂ ਸ਼ੁਰੂ ਕਰਨ ’ਚ ਵਿਸ਼ਵਾਸ ਰੱਖਦੇ ਹਨ ਤਾਂ ਕੁਝ ਨਾ ਕੁਝ ਨਵਾਂ ਖ਼ਰੀਦ ਲੈਂਦੇ ਹਨ। ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ ---
26 ਸਤੰਬਰ ਤੋਂ ਸ਼ੁਰੂ ਹੋਣਗੇ ਨਰਾਤੇ। ਸ਼ਰਧਾਲੂਆਂ ਨੂੰ ਇਸ ਤੋਂ ਪਹਿਲਾਂ ਆਪਣੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਚਾਹੀਦੀ ਹੈ। ਸਵੱਛਤਾ ਦਾ ਨਵਰਾਤਰੀ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਇਸਦੇ ਲਈ ਇਸਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਇਹ ਇਕ ਧਾਰਮਿਕ ਵਿਸ਼ਵਾਸ ਹੈ ਕਿ ਮਾਂ ਦੁਰਗਾ ਉਨ੍ਹਾਂ ਘਰਾਂ 'ਚ ਰਹਿੰਦੀ ਹੈ, ਜਿੱਥੇ ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੈ।
ਨਰਾਤਿਆਂ ਦੌਰਾਨ ਸਾਤਵਿਕ ਭੋਜਨ ਖਾਣਾ ਚਾਹੀਦਾ ਹੈ। ਇਸ ਸਮੇਂ ਦੇ ਦੌਰਾਨ, ਲਸਣ, ਪਿਆਜ਼, ਮੀਟ ਤੇ ਅਲਕੋਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਘਰ 'ਚ ਕਲਸ਼, ਅਖੰਡ ਜੋਤੀ ਸਥਾਪਤ ਕੀਤੀ ਹੈ, ਤਾਂ ਘਰ ਨੂੰ ਖਾਲੀ ਨਾ ਛੱਡੋ। ਜਿਹੜੇ ਲੋਕ ਨਵਰਾਤਰੀ ਦੇ ਦੌਰਾਨ ਵਰਤ ਰੱਖਦੇ ਹਨ ਉਨ੍ਹਾਂ ਨੂੰ ਇਨ੍ਹਾਂ ਨੌਂ ਦਿਨਾਂ ਲਈ ਦਾੜ੍ਹੀ, ਮੁੱਛਾਂ, ਵਾਲ ਅਤੇ ਨਹੁੰ ਨਹੀਂ ਕੱਟਣੇ ਚਾਹੀਦੇ। ਕਾਲੇ ਕੱਪੜੇ ਪਾ ਕੇ ਮਾਂ ਦੁਰਗਾ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ।
ਇਹ ਵੀ ਪੜ੍ਹੋ : ਜਮਾਂਦਰੂ ਦਿਲ ਦੀ ਬਿਮਾਰੀ ਵਾਲੇ 179 ਬੱਚਿਆਂ ਦੇ ਕੀਤੇ ਗਏ ਮੁਫ਼ਤ ਆਪ੍ਰੇਸ਼ਨ : ਚੇਤਨ ਸਿੰਘ ਜੌੜਾਮਾਜਰਾ
ਇਸ ਦੌਰਾਨ ਸ਼ਰਧਾਲੂ ਆਪਣੇ ਪੂਜਾ ਅਤੇ ਦਰਸ਼ਨ ਕਰਨ ਲਈ ਮੰਦਰਾਂ 'ਚ ਲੰਮੇ ਸਮੇਂ ਤੱਕ ਕਤਾਰ 'ਚ ਖੜ੍ਹੇ ਰਹਿੰਦੇ ਹਨ। ਨਰਾਤੇ ਦੌਰਾਨ ਹਰ ਇਕ ਖਾਸ ਦਿਨ ਤੇ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਲੋਕ "ਕਲਸ਼ ਸਥਾਪਨਾ" ਕਰਦੇ ਹਨ। ਲੋਕ ਦੁਰਗਾ ਦੇਵੀ ਦੀ ਮੂਰਤੀ ਜਾਂ ਤਸਵੀਰ ਲਗਾਉਂਦੇ ਹਨ ਅਤੇ ਸਵੇਰੇ ਅਤੇ ਸ਼ਾਮ ਉਸਦੀ ਪੂਜਾ ਕਰਦੇ ਹਨ।
-PTC News