Mon, Mar 31, 2025
Whatsapp

ਵੱਡੀ ਮਾਤਰਾ 'ਚ ਕਰਦੇ ਸਨ ਇਹ ਗੈਰਕਾਨੂੰਨੀ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !

Reported by:  PTC News Desk  Edited by:  Joshi -- November 05th 2018 11:22 AM
ਵੱਡੀ ਮਾਤਰਾ 'ਚ ਕਰਦੇ ਸਨ ਇਹ ਗੈਰਕਾਨੂੰਨੀ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !

ਵੱਡੀ ਮਾਤਰਾ 'ਚ ਕਰਦੇ ਸਨ ਇਹ ਗੈਰਕਾਨੂੰਨੀ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ੀਲੇ ਪਦਾਰਥਾਂ ਸਮੇਤ 22 ਲੋਕਾਂ ਨੂੰ ਕੀਤਾ ਕਾਬੂ,ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੇ ਵਾਲੇ ਪਦਾਰਥਾਂ ਸਮੇਤ 22 ਦੇ ਕਰੀਬ ਲੋਕਾਂ ਨੂੰ ਦਬੋਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਵੱਡੀ ਮਾਤਰਾ ਵਿੱਚ ਨਸ਼ੇ ਦੀ ਤਸਕਰੀ ਕਰਦੇ ਸਨ। ਇਸ ਮੌਕੇ ਅੰਮ੍ਰਿਤਸਰ ਪੁਲਿਸ ਨੇ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕਰ ਵੱਡੀ ਮਾਤਰਾ 'ਚ ਨਸ਼ੇ ਪਦਾਰਥ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਥਾਣਾ ਚਾਟੀਵਿੰਡ ਦੀ ਪੁਲਸ ਨੇ 65 ਗੋਲੀਆਂ ਸਮੇਤ ਪ੍ਰਗਟ ਸਿੰਘ, 2 ਗ੍ਰਾਮ ਹੈਰੋਇਨ ਸਮੇਤ ਰਣਧੀਰ ਸਿੰਘ,ਅਮਰਜੀਤ ਸਿੰਘ,110 ਗੋਲੀਆਂ ਸਮੇਤ ਡੇਵਿਡ ਮਸੀਹ, 50 ਕੈਪਸੂਲਾਂ ਸਮੇਤ ਬਲਜੀਤ ਸਿੰਘ,82 ਗੋਲੀਆਂ ਸਮੇਤ ਗੋਲਡੀ,58 ਗੋਲੀਆਂ ਸਮੇਤ ਅਮਰਬੀਰ ਸਿੰਘ,150 ਗੋਲੀਆਂ ਸਮੇਤ ਸਤਨਾਮ ਸਿੰਘ,56 ਗੋਲੀਆਂ ਸਮੇਤ ਗੁਰਦੀਪ ਸਿੰਘ, ਹੋਰ ਪੜ੍ਹੋ:ਫਿਰੋਜ਼ਪੁਰ ‘ਚ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਕਤਲ ,ਘਰ ‘ਚੋਂ ਮਿਲੀ ਲਾਸ਼ ਅਤੇ 10 ਕਿਲੋ ਲਾਹਣ ਤੇ 5250 ਮਿ. ਲਿ. ਸ਼ਰਾਬ ਸਮੇਤ ਹਰਜਿੰਦਰ ਸਿੰਘ ਵਾਸੀ ਵਡਾਲਾ ਕਲਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਆਰੋਪੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਸਾਡੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ, ਤਾਂ ਜੋ ਹੋਰ ਵੀ ਇਸ ਤਰ੍ਹਾਂ ਦੇ ਨਸ਼ੇ ਦਾ ਧੰਦਾ ਕਰਨ ਵਾਲੇ ਆਰੋਪੀਆਂ ਨੂੰ ਦਬੋਚਿਆ ਜਾ ਸਕੇ। —PTC News


Top News view more...

Latest News view more...

PTC NETWORK