ਅੰਮ੍ਰਿਤਸਰ ਪੁਲਿਸ ਵੱਲੋਂ ਪਾਕਿਸਤਾਨ ਤੋਂ ਆਈ 12 ਕਿੱਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ
ਅੰਮ੍ਰਿਤਸਰ ਪੁਲਿਸ ਵੱਲੋਂ ਪਾਕਿਸਤਾਨ ਤੋਂ ਆਈ 12 ਕਿੱਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ,ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਬੀਤੀ ਰਾਤ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਭਾਰਤ-ਪਾਕਿ ਸਰਹੱਦ 'ਤੇ ਘਰਿੰਡਾ ਸੈਕਟਰ ਦੇ ਪਿੰਡ ਰੋੜੇਵਾਲਾ 'ਚ ਵੱਡੇ ਆਪ੍ਰੇਸ਼ਨ ਦੌਰਾਨ 2 ਹੈਰੋਇਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ।
ਦੋਵਾਂ ਸਮੱਗਲਰਾਂ ਦੇ ਕਬਜ਼ੇ 'ਚੋਂ ਪਾਕਿਸਤਾਨ ਤੋਂ ਆਈ 12 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 60 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਹੋਰ ਪੜ੍ਹੋ: ਲੁਧਿਆਣਾ 'ਚ ਹਰ ਦਿਨ ਲੜਕੀ ਨਾਲ ਰੇਪ,ਹੁਣ ਦੂਜੀ ਕਲਾਸ ਦੀ ਬੱਚੀ ਨਾਲ ਹੋਇਆ ਜਬਰ-ਜ਼ਨਾਹ
ਪੁਲਿਸ ਨੇ ਉਕਤ ਦੋਵਾਂ ਸਮੱਗਲਰਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਸਮੱਲਰਾਂ ਨੂੰ ਸਵੇਰੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜਾਂਚ ਲਈ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ।
ਇਸ ਬਰਾਮਦਗੀ ਤੋਂ ਬਾਅਦ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਟਵੀਟ ਕਰ ਕੇ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਦੀ ਪਿੱਠ ਥਾਪੜੀ। ਉਨ੍ਹਾਂ ਲਿਖਿਆ ਕਿ ਪੰਜਾਬ ਪੁਲਸ ਸੂਬੇ 'ਚ ਡਰੱਗ ਸਪਲਾਈ ਦੀ ਚੇਨ ਨੂੰ ਤੋੜਨ 'ਚ ਸਫਲ ਹੋਈ ਹੈ। ਉਥੇ ਐੱਸ. ਐੱਸ. ਪੀ. ਦਿਹਾਤੀ ਨੂੰ ਪਿਛਲੇ 20 ਦਿਨਾਂ ਤੋਂ ਬਰਾਮਦ ਕੀਤੀ ਗਈ 35 ਕਿਲੋ ਹੈਰੋਇਨ ਅਤੇ 5 ਮਹੀਨਿਆਂ ਦੌਰਾਨ ਬਰਾਮਦ 47 ਕਿਲੋ ਹੈਰੋਇਨ ਲਈ ਵਧਾਈ ਵੀ ਦਿੱਤੀ ਗਈ ਹੈ।
-PTC News