ਅੰਮ੍ਰਿਤਸਰ 'ਚ ਅਣਪਛਾਤਿਆਂ ਨੇ ਦਿਨ-ਦਿਹਾੜੇ ਕਿਸਾਨ 'ਤੇ ਚਲਾਈਆਂ ਗੋਲੀਆਂ, ਹੋਈ ਮੌਤ
ਅੰਮ੍ਰਿਤਸਰ 'ਚ ਅਣਪਛਾਤਿਆਂ ਨੇ ਦਿਨ-ਦਿਹਾੜੇ ਕਿਸਾਨ 'ਤੇ ਚਲਾਈਆਂ ਗੋਲੀਆਂ, ਹੋਈ ਮੌਤ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਸੁਧਾਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਕਿਸਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਕਿਸਾਨ ਦੀ ਪਹਿਚਾਣ ਜਸਵੀਰ ਸਿੰਘ ਵਜੋਂ ਹੋਈ ਹੈ।ਇਸ ਘਟਨਾ ਤੋਂ ਬਾਅਦ ਪਿੰਡ ਅਤੇ ਪਰਿਵਾਰ 'ਚ ਮਾਤਮ ਪਸਰ ਗਿਆ।
ਹੋਰ ਪੜ੍ਹੋ:ਮਾਨਸਾ 'ਚ ਕਬਾੜ ਦੀ ਦੁਕਾਨ 'ਤੇ ਧਮਾਕਾ, 1 ਦੀ ਮੌਕੇ 'ਤੇ ਮੌਤ
ਮਿਲੀ ਜਾਣਕਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਕਿਸਾਨ ਖੇਤਾਂ 'ਚ ਕੰਮ ਕਰ ਵਾਪਸ ਘਰ ਪਰਤ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਰਾਹ ਪੁੱਛਣ ਦੇ ਬਹਾਨੇ ਜਸਵੀਰ ਦਾ ਟਰੈਕਟਰ ਰੋਕਿਆ ਤੇ ਫਿਰ ਉਸ 'ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ।
ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਸ ਦਾ ਇੱਕ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਸੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
-PTC News