ਅੰਮ੍ਰਿਤਸਰ: ਸਬ-ਇੰਸਪੈਕਟਰ ਦੀ ਗੱਡੀ ਹੇਠਾਂ IED ਲਗਾਉਣ ਵਾਲੇ ਮੁਲਜ਼ਮ ਸਨ ਸਲੀਪਰ ਸੈੱਲ
ਅੰਮ੍ਰਿਤਸਰ: ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ IED ਲਗਾਉਣ ਵਾਲੇ ਮਾਮਲੇ ਵਿੱਚ ਇਕ ਅਹਿਮ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ ਕਿ ਗ੍ਰਿਫ਼ਤਾਰ ਕੀਤੇ 2 ਨੌਜਵਾਨ ਸਲੀਪਰ ਸੈੱਲ ਹਨ। ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨ 'ਚ ਬੈਠੇ ਅੱਤਵਾਦੀ ਰਿੰਦਾ ਅਤੇ ਗੈਂਗਸਟਰ ਲਖਬੀਰ ਸਿੰਘ ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਪੁਲਿਸ ਦੇ ਸੂਤਰਾਂ ਮੁਤਾਬਿਕ ਮੁਲਜ਼ਮ ਗੇ ਐਪ ਚਲਾਉਂਦੇ ਸਨ। ਇਕ ਅਹਿਮ ਖੁਲਾਸਾ ਹੋਇਆ ਹੈ ਕਿ ਦਿਲਬਾਗ ਸਿੰਘ ਦੀ ਕਾਰ ਨੂੰ ਉਡਾਉਣ ਮਗਰੋਂ ਲੁਧਿਆਣਾ ਵਿੱਚ ਗੇਅ ਪਾਰਟੀ ਕੀਤੀ ਜਾਣੀ ਸੀ।
ਦੱਸ ਦੇਈਏ ਕਿ ਬੋਲੈਰੋ ਵਿੱਚ ਆਈ.ਈ.ਡੀ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਦੀਆਂ ਪੈੜਾਂ ਦੱਬ ਦੀ ਹੋਈ ਰਾਜਸਥਾਨ ਵਿੱਚ ਛਾਪੇਮਾਰੀ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਫਤਿਹਦੀਪ ਸਿੰਘ ਨੇ ਬੰਬ ਲਗਾਉਣ ਦੀ ਘਟਨਾ ਤੋਂ ਪਹਿਲਾ ਮੁਲਜ਼ਮ ਸ਼ਿਆਮ ਸੁੰਦਰ ਨਾਲ ਲੁਧਿਆਣਾ ਦੇ ਇਕ ਹੋਟਲ ਵਿੱਚ ਮੁਲਾਕਾਤ ਕੀਤੀ ਸੀ, ਜਿਸ ਵਿੱਚ ਇਕ ਕਾਵਯਾ ਨਾਮ ਦੀ ਲੜਕੀ ਵੀ ਸ਼ਾਮਿਲ ਸੀ। ਪੁਲਿਸ ਨੇ ਲੁਧਿਆਣਾ ਦੇ ਹੋਟਲ ਦੀ ਸੀਸੀਟੀਵੀ ਕਬਜ਼ੇ ਵਿੱਚ ਲੈ ਲਈ ਹੈ।
ਦੱਸ ਦੇਈਏ ਕਿ ਸ਼ਿਆਮ ਸੁੰਦਰ ਨੂੰ ਗ੍ਰਿਫ਼ਤਾਰ ਕਰਨ ਲਈ ਰਾਜਸਥਾਨ ਵਿੱਚ ਛਾਪੇਮਾਰੀ ਕੀਤੀ ਸੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਪਹਿਲਾ ਲੁਧਿਆਣਾ ਵਿੱਚ ਛਾਪੇਮਾਰੀ ਕੀਤੀ ਸੀ ਪਰ ਮੁਲਜ਼ਮ ਸ਼ਿਆਮ ਸੁੰਦਰ ਰਾਜਸਥਾਨ ਭੱਜ ਗਿਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਰਾਜਸਥਾਨ ਵਿੱਚ ਛਾਪੇਮਾਰੀ ਕੀਤੀ ਗਈ ਹੈ।
ਪੁਲਿਸ ਨੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੈਰੋ ਵਿੱਚ ਆਈ.ਈ.ਡੀ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਅੱਤਵਾਦੀ ਨੈੱਟਵਰਕ 'ਚ ਹੁਣ ਤਕ 4 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸ਼ਨੀਵਾਰ ਨੂੰ ਰਾਜਿੰਦਰ ਕੁਮਾਰ ਉਰਫ ਬਾਊ ਨੂੰ ਮਹਾਰਾਸ਼ਟਰ ਦੇ ਸ਼ਿਰਡੀ ਅਤੇ ਕੁਸ਼ਲ ਸਿੰਘ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਦੱਸ ਦੇਈਏ ਕਿ ਗੈਂਗਸਟਰ ਲਖਬੀਰ ਸਿੰਘ ਨੇ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਨਾਲ ਮਿਲ ਕੇ 16 ਅਗਸਤ ਨੂੰ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੈਰੋ ਨੂੰ ਆਈਈਡੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਾਮਯਾਬ ਨਹੀਂ ਹੋਇਆ। ਪੁਲੀਸ ਨੇ ਆਈਈਡੀ ਬਰਾਮਦ ਕਰਕੇ 24 ਘੰਟਿਆਂ ਵਿੱਚ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ:ਲਾਅ ਅਫ਼ਸਰਾਂ ਦੀਆਂ ਪੋਸਟਾਂ 'ਚ OBC ਵਰਗ ਨੂੰ ਅਣਗੌਲਿਆ ਕੀਤਾ: ਜਸਵੀਰ ਸਿੰਘ ਗੜ੍ਹੀ
-PTC News