ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ
ਮਾਨਸਾ : ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਨਾਮਜ਼ਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਅੰਮ੍ਰਿਤਸਰ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਹੈ। ਮਾਨਸਾ ਅਦਾਲਤ ਨੇ ਅੰਮ੍ਰਿਤਸਰ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਸ਼ਾਮ 6 ਵਜੇ ਤੱਕ ਜੱਗੂ ਭਗਵਾਨਪੁਰੀਆ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ। ਜਾਣਕਾਰੀ ਅਨੁਸਾਰ ਮਾਨਸਾ ਪੁਲਿਸ ਵੱਲੋਂ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਬਿਆਸ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ। ਮਾਨਸਾ ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਸ਼ਾਮ 6 ਵਜੇ ਤਕ ਬਿਆਸ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸ ਤੋਂ ਪਹਿਲਾਂ ਉਸ ਦਾ ਮੈਡੀਕਲ ਚੈਕਅੱਪ ਵੀ ਕਰਵਾਇਆ ਜਾਵੇਗਾ। ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਾਮਜ਼ਦ ਕੀਤਾ ਸੀ ਪਰ ਅੰਮ੍ਰਿਤਸਰ ਪੁਲਿਸ ਹਾਲੇ ਤਕ ਜੱਗੂ ਨੂੰ ਇਸ ਕੇਸ 'ਚ ਪੁਲਿਸ ਰਿਮਾਂਡ 'ਤੇ ਨਹੀਂ ਲੈ ਸਕੀ। ਕਿਉਂਕਿ ਜੱਗੂ ਦੇ ਪਰਿਵਾਰ ਜੱਗੂ ਦੀ ਜਾਨ ਨੂੰ ਪੁਲਿਸ ਤੋਂ ਖਤਰਾ ਦੱਸਦੇ ਹੋਏ ਹਾਈ ਕੋਰਟ 'ਚ ਅੰਮ੍ਰਿਤਸਰ ਪੁਲਿਸ ਨੂੰ ਰਿਮਾਂਡ ਨਾ ਦੇਣ ਦੀ ਅਰਜ਼ੀ ਦਿੱਤੀ ਸੀ ਜਿਸ 'ਤੇ ਅਦਾਲਤ ਨੇ 23 ਅਗਸਤ ਤਕ ਜੱਗੂ ਦਾ ਰਿਮਾਂਡ ਅੰਮ੍ਰਿਤਸਰ ਪੁਲਿਸ ਨੂੰ ਨਾ ਦੇਣ ਦੇ ਹੁਕਮ ਅਤੇ ਅੰਮ੍ਰਿਤਸਰ ਪੁਲਿਸ ਨੂੰ ਆਪਣੀ ਜਵਾਬੀ ਦਾਅਵਾ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਬਿਆਸ ਥਾਣੇ ਅੰਦਰ ਮੁਕੱਦਮਾ ਨੰਬਰ 181 2017 ਦਰਜ ਹੈ ਜਿੱਥੇ ਜੱਗੂ ਦੇ ਗੁਰਗਿਆ ਵੱਲੋਂ ਸੰਭਮ ਨਾਮੀ ਗੈਂਗਸਟਰ ਨੂੰ ਪੁਲਿਸ 'ਤੇ ਗੋਲੀਆ ਚਲਾਕੇ ਹਮਲਾ ਕਰਕੇ ਛੁਡਵਾਇਆ ਗਿਆ ਸੀ। ਜਿਸ ਵਿਚ ਜੱਗੂ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 6 ਜੁਲਾਈ ਨੂੰ ਮਾਨਸਾ ਪੁਲਿਸ ਵੱਲੋਂ ਮੂਸੇਵਾਲਾ ਕਤਲ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ | ਇਸ ਦੌਰਾਨ ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ਭੇਜ ਦਿੱਤਾ ਸੀ। ਇਸਦੇ ਨਾਲ ਹੀ ਅੱਜ 11 ਜੁਲਾਈ ਨੂੰ ਭਗਵਾਨਪੁਰੀਆ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਵੀ ਪੜ੍ਹੋ : ਯੂਥ ਕਾਂਗਰਸ ਵੱਲੋਂ ਹੀਰਾਕਸ਼ੀ ਨੂੰ ਇਨਸਾਫ਼ ਦਿਵਾਉਣ ਲਈ ਰੋਸ ਪ੍ਰਦਰਸ਼ਨ