ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਗੁਰਜੀਤ ਸਿੰਘ ਔਜਲਾ ਨੇ ਫ਼ਿਰ ਮਾਰੀ ਬਾਜ਼ੀ ,ਭਾਜਪਾ ਨੂੰ ਮਿਲੀ ਹਾਰ
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਗੁਰਜੀਤ ਸਿੰਘ ਔਜਲਾ ਨੇ ਫ਼ਿਰ ਮਾਰੀ ਬਾਜ਼ੀ ,ਭਾਜਪਾ ਨੂੰ ਮਿਲੀ ਹਾਰ:ਅੰਮ੍ਰਿਤਸਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹ ਗਿਆ ਹੈ ਅਤੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ।
[caption id="attachment_299348" align="aligncenter" width="300"] ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਗੁਰਜੀਤ ਸਿੰਘ ਔਜਲਾ ਨੇ ਫ਼ਿਰ ਮਾਰੀ ਬਾਜ਼ੀ ,ਭਾਜਪਾ ਨੂੰ ਮਿਲੀ ਹਾਰ[/caption]
ਲੋਕ ਸਭਾ ਸੀਟ ਅੰਮ੍ਰਿਤਸਰ ਤੋਂ ਇਸ ਵਾਰ ਵੀ ਗੁਰਜੀਤ ਸਿੰਘ ਔਜਲਾ ਨੇ 98451 ਵੋਟਾਂ ਦੀ ਲੀਡ ਨਾਲ ਬਾਜ਼ੀ ਮਾਰੀ ਹੈ।ਇਸ ਦੌਰਾਨ ਗੁਰਜੀਤ ਸਿੰਘ ਔਜਲਾ ਨੂੰ 439241 ਅਤੇ ਹਰਦੀਪ ਸਿੰਘ ਪੁਰੀ ਨੂੰ 340790 ਵੋਟਾਂ ਮਿਲੀਆਂ ਹਨ।
[caption id="attachment_299351" align="aligncenter" width="300"]
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਗੁਰਜੀਤ ਸਿੰਘ ਔਜਲਾ ਨੇ ਫ਼ਿਰ ਮਾਰੀ ਬਾਜ਼ੀ ,ਭਾਜਪਾ ਨੂੰ ਮਿਲੀ ਹਾਰ[/caption]
ਦੱਸ ਦੇਈਏ ਕਿ ਲੋਕ ਸਭਾ ਚੋਣਾਂ 2014 ਮੌਕੇ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ 1 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।ਅੰਮ੍ਰਿਤਸਰ ਲੋਕ ਸਭਾ ਲਈ 2017 'ਚ ਹੋਈ ਉਪ ਚੋਣ ਦੌਰਾਨ ਵੀ ਇਹ ਸੀਟ ਕਾਂਗਰਸ ਦੀ ਹੀ ਝੋਲੀ ਪਈ ਰਹੀ ਸੀ।ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ 2 ਲੱਖ ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।ਇਸ ਵਾਰੀ ਵੀ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਹਰਦੀਪ ਸਿੰਘ ਪੁਰੀ ਨੂੰ 98451 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
[caption id="attachment_299350" align="aligncenter" width="300"]
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਗੁਰਜੀਤ ਸਿੰਘ ਔਜਲਾ ਨੇ ਫ਼ਿਰ ਮਾਰੀ ਬਾਜ਼ੀ ,ਭਾਜਪਾ ਨੂੰ ਮਿਲੀ ਹਾਰ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਗਵੰਤ ਮਾਨ ਦੇ ਸਿਰ ਸਜਿਆ ਲੋਕ ਸਭਾ ਸੀਟ ਸੰਗਰੂਰ ਦਾ ਤਾਜ , ਫ਼ਿਰ ਬਣੇ ਸੰਸਦ ਮੈਂਬਰ
ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਲੱਗਭਗ ਸਾਰੀਆਂ ਸੀਟਾਂ 'ਤੇ ਸਾਹਮਣੇ ਆ ਚੁੱਕੇ ਹਨ।ਜਿਸ ਤੋਂ ਬਾਅਦ ਸਾਫ਼ ਹੋ ਗਿਆ ਕਿ ਕੇਂਦਰ ਵਿੱਚ ਫ਼ਿਰ ਮੋਦੀ ਦੀ ਸਰਕਾਰ ਬਣ ਗਈ ਹੈ।
-PTCNews