ਅੰਮ੍ਰਿਤਸਰ ਜੇਲ੍ਹ 'ਚੋਂ ਫਰਾਰ 3 ਹਵਾਲਾਤੀਆਂ ਦਾ ਮਾਮਲਾ, ਮੁੱਖ ਮੰਤਰੀ ਨੇ ਮੈਜਿਸਟ੍ਰੀਅਲ ਜਾਂਚ ਦਾ ਦਿੱਤਾ ਹੁਕਮ
Amritsar Jail Break Incident: ਅੰਮ੍ਰਿਤਸਰ ਜੇਲ੍ਹ 'ਚੋਂ 3 ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਮੈਜਿਸਟ੍ਰੀਅਲ ਜਾਂਚ ਦਾ ਹੁਕਮ ਦਿੱਤਾ ਹੈ।
ਮੁੱਖ ਮੰਤਰੀ ਨੇ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਫੌਰੀ ਮੁਅੱਤਲੀ ਦਾ ਆਦੇਸ਼ ਵੀ ਦਿੱਤਾ ਹੈ।ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹ ਸਕਿਉਰਿਟੀ ਦੀ ਸਮੀਖਿਆ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਹਿਦਾਇਤ ਦਿੱਤੀ ਹੈ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਏ. ਡੀ. ਜੀ. ਪੀ. ਜੇਲ ਨੂੰ ਹੁਕਮ ਦਿੱਤੇ ਹਨ ਕਿ ਜੇਲਾਂ ਦੀ ਸੁਰੱਖਿਆ ਵਿਚ ਹੋਰ ਵੀ ਸੁਧਾਰ ਕੀਤਾ ਜਾਵੇ।
ਹੋਰ ਪੜ੍ਹੋ: ਸ਼ਰੇਆਮ ਰਿਸ਼ਵਤ ਲੈ ਰਿਹਾ ਸੀ ਸਹਾਇਕ ਥਾਣੇਦਾਰ, ਚੜ੍ਹਿਆ ਵਿਜੀਲੈਂਸ ਟੀਮ ਦੇ ਅੜਿੱਕੇ
ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ 3 ਕੈਦੀ ਕੰਧ ਤੋੜ ਕੇ ਫਰਾਰ ਹੋ ਗਏ ਹਨ। ਜਿਸ ਕਾਰਨ ਪੁਲਿਸ ‘ਚ ਹਫੜਾ-ਦਫੜੀ ਮੱਚ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਫਰਾਰ ਹਵਾਲਾਤੀਆਂ ‘ਚੋਂ 2 ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਖਡੂਰ ਸਾਹਿਬ ਨਾਲ ਸਬੰਧਿਤ ਹਨ ਤੇ ਤੀਜਾ ਹਵਾਲਾਤੀ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ।ਫਿਲਹਾਲ ਪੁਲਿਸ ਵਲੋਂ ਫਰਾਰ ਕੈਦੀਆਂ ਦੀ ਗ੍ਰਿਫਤਾਰੀ ਲਈ ਨਾਕਾਬੰਦੀ ਕੀਤੀ ਹੋਈ ਹੈ ਅਤੇ ਭਾਲ ਕੀਤੀ ਜਾ ਰਹੀ ਹੈ।
-PTC News