ਅੰਮ੍ਰਿਤਸਰ ਗ੍ਰਨੇਡ ਹਮਲੇ ਦੇ ਦੋਸ਼ੀਆਂ ਦੀ ਭਾਲ ਵਿੱਚ ਪੰਜਾਬ ਪੁਲਿਸ ਨੇ ਬਠਿੰਡਾ ਵਿਖੇ ਮੁੰਡਿਆਂ ਦੇ ਪੀਜੀ 'ਚ ਕੀਤੀ ਰੇਡ ,ਕੀਤੇ ਦਸਤਾਵੇਜ਼ ਚੈੱਕ
ਅੰਮ੍ਰਿਤਸਰ ਗ੍ਰਨੇਡ ਹਮਲੇ ਦੇ ਦੋਸ਼ੀਆਂ ਦੀ ਭਾਲ ਵਿੱਚ ਪੰਜਾਬ ਪੁਲਿਸ ਨੇ ਬਠਿੰਡਾ ਵਿਖੇ ਮੁੰਡਿਆਂ ਦੇ ਪੀਜੀ 'ਚ ਕੀਤੀ ਰੇਡ ,ਕੀਤੇ ਦਸਤਾਵੇਜ਼ ਚੈੱਕ:ਬਠਿੰਡਾ : ਅੰਮ੍ਰਿਤਸਰ ਗ੍ਰਨੇਡ ਹਮਲੇ ਦੇ ਦੋਸ਼ੀਆਂ ਦੀ ਭਾਲ ਵਿੱਚ ਪੰਜਾਬ ਪੁਲਿਸ ਨੇ ਬਠਿੰਡਾ ਵਿਖੇ ਮੁੰਡਿਆਂ ਦੇ ਪੀਜੀ 'ਚ ਰੇਡ ਕੀਤੀ ਹੈ।ਇਸ ਦੌਰਾਨ ਪੰਜਾਬ ਪੁਲਿਸ ਨੇ ਮੁੰਡਿਆਂ ਦੇ ਸਾਰੇ ਪੀਜੀ ਦੀ ਤਲਾਸ਼ੀ ਕੀਤੀ ਹੈ।ਪੁਲਿਸ ਨੇ ਪੀਜੀ 'ਚ ਰਹਿ ਰਹੇ ਲੜਕਿਆਂ ਦੇ ਅਧਾਰ ਕਾਰਡ ਅਤੇ ਹੋਰ ਦਸਤਾਵੇਜ਼ ਚੈੱਕ ਕੀਤੇ ਹਨ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ 'ਤੇ ਬੀਤੇ ਐਤਵਾਰ ਨੂੰ ਗ੍ਰਨੇਡ ਹਮਲਾ ਕੀਤਾ ਗਿਆ ਸੀ।ਇਸ ਗਰਨੇਡ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜਖ਼ਮੀ ਹੋ ਗਏ ਸਨ।
-PTCNews