ਅੰਮ੍ਰਿਤਸਰ ਅਦਾਲਤ ਨੇ ISI ਜਾਸੂਸ ਨੂੰ 19 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ
ਅੰਮ੍ਰਿਤਸਰ ਅਦਾਲਤ ਨੇ ISI ਜਾਸੂਸ ਨੂੰ 19 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ,ਅੰਮ੍ਰਿਤਸਰ: ਅੰਮ੍ਰਿਤਸਰ ਆਪਰੇਸ਼ਨ ਸਪੈਸ਼ਲ ਸੈੱਲ ਵੱਲੋਂ ਅੱਜ ਜਲੰਧਰ ਤੋਂ ਆਈਐੱਸਆਈ ਦੇ ਸ਼ੱਕੀ ਜਾਸੂਸ ਨੂੰ ਕਾਬੂ ਕੀਤਾ ਹੈ।ਇਹ ਵਿਅਕਤੀ ਜਲੰਧਰ ਕੈਂਟ ‘ਚ ਬਤੋਰ ਮੇਟ ਇਲੈਕਟਰੀਸਨ ਤਾਇਨਾਤ ਸੀ। ਜਾਣਕਾਰੀ ਮੁਤਾਬਕ ਜਾਸੂਸ ਦੀ ਪਛਾਣ ਰਾਜ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਜਲੰਧਰ ਵਜੋਂ ਹੋਈ ਹੈ।
ਗ੍ਰਿਫਤਾਰੀ ਤੋਂ ਬਾਅਦ ਉਕਤ ਵਿਅਕਤੀ ਨੂੰ ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਗਈ, ਜਿਥੇ ਉਸ ਨੂੰ ਅਦਾਲਤ ਨੇ 19 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਹੋਰ ਪੜ੍ਹੋ:ਹਰਜੀਤ ਸਿੰਘ ਅਗਵਾ ਮਾਮਲੇ ‘ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ
ਦੇਈਏ ਕਿ ਰਾਮ ਕੁਮਾਰ ਪਾਕਿ ‘ਚ ISI ਏਜੰਟ ਦੇ ਸੰਪਰਕ ‘ਚ ਸੀ, ISI ਨੇ ਉਸ ਨੂੰ ਭਾਰਤ-ਪਾਕਿ ਸੀਮਾ ਦੇ ਨਾਮ IA ਇਕਾਈਆਂ ਦੇ ਬਾਰੇ ‘ਚ ਜਾਣਕਾਰੀ ਦੇਣ ਦਾ ਕੰਮ ਦਿਤਾ ਸੀ।
ਪੁਲਿਸ ਨੇ ਇਸ ਵਿਅਕਤੀ ਤੋਂ 2 ਮੋਬਾਇਲ ਫੋਨ ਅਤੇ 4 ਸਿਮ ਬਰਾਮਦ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਦੇਣ ਤੋਂ ਇਲਾਵਾ ਮੁਲਜ਼ਮ ਨੇ ਪਾਕਿਸਤਾਨੀ ਖੁਫੀਆ ਸੰਗਠਨਾਂ ਨੂੰ ਭਾਰਤੀ ਮੋਬਾਈਲ ਨੰਬਰ ਵੀ ਮੁਹੱਈਆ ਕਰਵਾਏ। ਇਸ ਨਾਲ ਦੇਸ਼ ਦੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ‘ਚ ਉਨ੍ਹਾਂ ਨੂੰ ਮਦਦ ਮਿਲੀ।
-PTC News