ਅੰਮ੍ਰਿਤਸਰ: ਕਾਂਗਰਸੀ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਈਡੀ ਖਿਲਾਫ਼ ਰੋਸ ਪ੍ਰਦਰਸ਼ਨ, ਫੁਕੇ ਪੁਤਲੇ
ਅੰਮ੍ਰਿਤਸਰ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਪੁੱਛਗਿੱਛ ਨੂੰ ਲੈ ਕੇ ਦੇਸ਼ 'ਚ ਸਿਆਸੀ ਸੰਘਰਸ਼ ਜਾਰੀ ਹੈ। ਦਿੱਲੀ ਤੋਂ ਲੈ ਕੇ ਯੂ.ਪੀ ਅਤੇ ਪੰਜਾਬ ਤੋਂ ਲੈ ਕੇ ਪਹਾੜੀਆਂ ਤੱਕ ਕਾਂਗਰਸੀ ਵਰਕਰਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਨੇਤਾ ਦੇ ਸਮਰਥਨ 'ਚ ਪਾਰਟੀ ਵਰਕਰ ਡਟ ਗਏ ਹਨ। ਪਿਛਲੇ 4 ਦਿਨਾਂ ਤੋਂ ਸੜਕ ਤੇ ਆ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਅੱਜ ਰਾਹੁਲ ਗਾਂਧੀ 'ਤੇ ਈ ਡੀ ਦਾ ਸ਼ਿਕੰਜਾ ਕਸਨ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਕਾਂਗਰਸੀ ਆਗੂਆਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੁਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਾਂਗਰਸੀ ਆਗੂਆਂ 'ਤੇ ਈ ਡੀ ਦੀ ਝੂਠੀ ਕਾਰਵਾਈ ਬੰਦ ਕਰੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਜਾਰੀ ਰਖਾਂਗੇ। ਇਸ ਸੰਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਜ਼ਿਲ੍ਹਾ ਕਾਂਗਰਸ ਅਧਿਅਕਸ਼ ਅਸ਼ਵਨੀ ਪੱਪੂ, ਬਲਵਿੰਦਰ ਸਿੰਘ ਬੱਬੀ ਨੇ ਦੱਸਿਆ ਕਿ ਮੋਦੀ ਸਰਕਾਰ ਵਿਦੇਸ਼ਾਂ ਤੋਂ ਕਾਲਾ ਧਨ ਵਾਪਿਸ ਲਿਆਉਣ ਵਿਚ ਅਸਮਰਥ ਹਨ ਅਤੇ ਦੇਸ਼ ਵਿਚ ਕਾਂਗਰਸ ਨੂੰ ਦਬਾਉਣ ਲਈ ਉਹ ਕਾਂਗਰਸ ਦੇ ਆਗੂਆਂ ਤੇ ਈ ਡੀ ਦਾ ਸ਼ਿਕੰਜਾ ਕਸਨ ਨੂੰ ਲੈ ਕੇ ਭੜਕੇ ਅਤੇ ਕਿਹਾ ਕਿ ਮੋਦੀ ਸਰਕਾਰ ਆਪਣੀ ਔਛੀ ਹਰਕਤਾਂ ਤੋਂ ਬਾਜ ਆਏ। ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲਕਾਂਡ ਦਾ ਪਰਦਾਫਾਸ਼ ਕਰੇਗਾ ਇੱਕ ਛੋਟਾ ਜਿਹਾ ਸੁਰਾਗ; ਜੋ ਲੈ ਗਿਆ ਪੰਜਾਬ ਪੁਲਿਸ ਨੂੰ ਫਤਿਹਾਬਾਦ ਈ ਡੀ ਦੇ ਨਾਮ ਤੇ ਧੱਕੇਸ਼ਾਹੀ ਕਰਨਾ ਬੰਦ ਕਰੇ ਕਾਂਗਰਸ ਅਧਿਅਕਸ਼ ਰਾਹੁਲ ਗਾਂਧੀ ਵਰਗੇ ਨੇਤਾ ਨੂੰ ਈ ਡੀ ਦੇ ਨਾਮ ਤੇ ਬਦਨਾਮ ਕਰਨਾ ਸਰਾਸਰ ਗਲਤ ਹੈ। ਜੇਕਰ ਮੋਦੀ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀਆ ਚਾਲਾਂ ਤਂ ਬਾਜ ਨਹੀ ਆਏ ਤੇ ਇਸੇ ਤਰਾਂ ਅਸੀਂ ਉਸ ਨਾਂ ਦੇ ਪੁਤਲੇ ਫੂਕ ਪ੍ਰਦਰਸ਼ਨ ਕਰਾਂਗੇ ਅਤੇ 2024 ਵਿਚ ਭਾਜਪਾ ਨੂੰ ਤਕੜੀ ਸਿਕਸਤ ਮਿਲੇਗੀ। (ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ) -PTC News