ਅੰਮ੍ਰਿਤਸਰ: ਰਣਜੀਤ ਐਵੀਨਿਊ 'ਚ ਪੁਲਿਸ ਸਬ-ਇੰਸਪੈਕਟਰ ਦੀ ਕਾਰ 'ਚ ਲਾਇਆ ਵਿਸਫੋਟਕ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਪੁਲਿਸ ਨੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਹ ਵਿਸਫੋਟਕ ਸਮੱਗਰੀ ਪੁਲਿਸ ਇੰਸਪੈਕਟਰ ਦੀ ਗੱਡੀ ਹੇਠ ਲਗਾਈ ਗਈ ਸੀ। ਮਿਲੀ ਜਾਣਕਾਰੀ ਮੁਤਾਬਿਕ ਗੱਡੀ ਇੰਸਪੈਕਟਰ ਦੇ ਘਰ ਦੇ ਬਾਹਰ ਖੜ੍ਹੀ ਸੀ ਅਤੇ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਸੀਸੀਟੀਵੀ ਮੁਤਾਬਿਕ ਦੋ ਨੌਜਵਾਨ ਮੋਟਰਸਾਈਕਲ ਉੱਤੇ ਆਉਂਦੇ ਹਨ ਅਤੇ ਘਰ ਦੇ ਬਾਹਰ ਖੜੀ ਗੱਡੀ ਦੇ ਹੇਠਾਂ ਵਿਸਫੋਟਕ ਸਮੱਗਰੀ ਲਗਾ ਕੇ ਫਰਾਰ ਹੋ ਜਾਂਦੇ ਹਨ।
ਵਿਸਫੋਟਕ ਸਮੱਗਰੀ ਦੀ ਜਾਣਕਾਰੀ ਮਿਲਦੇ ਸਾਰ ਹੀ ਬੰਬ ਨਿਰੋਧਕ ਦਸਤਾ ਮੌਕੇ ਉੱਤੇ ਪਹੁੰਚ ਗਿਆ। IGP ਹੈੱਡਕੁਆਰਟਰ ਸੁਖਚੈਨ ਗਿੱਲ ਨੇ ਕਿਹਾ ਹੈ ਕਿ ਡੈਟੋਨੇਟਰ ਟਾਈਪ ਕੁੱਝ ਮਿਲਿਆ ਹੈ ਇਸ ਦੀ ਜਾਂਚ ਹੋ ਰਹੀ ਹੈ।
ਦਿਲਬਾਗ ਸਿੰਘ ਸਬ-ਇੰਸਪੈਕਟਰ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਦਿੱਤੀ ਗਈ ਸੀ ਅਤੇ ਬੀਤੀ ਰਾਤ ਉਸ ਦੀ ਕਾਰ ਵਿਚ ਧਮਾਕਾਖੇਜ਼ ਸਮੱਗਰੀ ਰੱਖੀ ਗਈ ਸੀ।
ਅਪਡੇਟ ਜਾਰੀ ਹੈ...
ਇਹ ਵੀ ਪੜ੍ਹੋ:ਬਟਾਲਾ ਕੋਰਟ ਨੇ ਜੱਗੂ ਭਗਵਾਨਪੁਰੀਆ ਦਾ ਪੁਲਿਸ ਨੂੰ ਦਿੱਤਾ 10 ਦਿਨ ਦਾ ਰਿਮਾਂਡ
-PTC News