ਮੰਦਬੁੱਧੀ ਲੜਕੀ ਨਾਲ ਨੌਜਵਾਨਾਂ ਨੇ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਕੀਤਾ ਜਖ਼ਮੀ

By  Joshi December 29th 2017 01:03 PM

Youth molests physically disabled girl: ਮੰਦਬੁੱਧੀ ਲੜਕੀ ਨਾਲ ਨੌਜਵਾਨਾਂ ਨੇ ਕੀਤੀ ਛੇੜਛਾੜ: ਕਪੂਰਥਲਾ : ਬੀਤੇ ਦਿਨ ਪਸ਼ੂਆਂ ਦਾ ਚਾਰਾ ਲੈਣ ਜਾ ਰਹੀ ਇਕ ਲੜਕੀ 'ਤੇ ਕੁੱਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਨ ਦੀ ਸੂਚਨਾ ਮਿਲੀ ਹੈ, ਜਿਸ ਨੂੰ ਇਲਾਜ ਲਈ ਉਸਦੇ ਪਰਿਵਾਰ ਵੱਲੋਂ ਨੇੜੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। Youth molests physically disabled girl: ਮੰਦਬੁੱਧੀ ਲੜਕੀ ਨਾਲ ਨੌਜਵਾਨਾਂ ਨੇ ਕੀਤੀ ਛੇੜਛਾੜਜਾਣਕਾਰੀ ਮਿਲਣ ਤੇ ਲੜਕੀ ਦੇ ਪਿਤਾ ਬਸ਼ੀਰ ਮੁਹੰਮਦ ਪਿੰਡ ਪੱਖੋਵਾਲ ਜਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਸ ਦੀ ਲੜਕੀ ਮੀਨਾ (ਮੰਦਬੁੱਧੀ) ਨੇੜੇ ਦੇ ਪਲਾਟ 'ਚ ਪਸ਼ੂਆਂ ਦਾ ਚਾਰਾ ਲੈਣ ਜਾ ਰਹੀ ਸੀ ਤਾਂ ਉਸ ਸਮੇ ਕੁਝ ਨੌਜਵਾਨਾਂ ਵੱਲੋ ਮੀਨਾ ਨੂੰ ਇਕੱਲਿਆਂ ਦੇਖਦੇ ਹੋਏ ਉਸ ਤੇ ਹਮਲਾ ਕਰ ਦਿੱਤਾ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਤੇ ਮੌਕੇ 'ਤੋਂ ਫਰਾਰ ਹੋ ਗਏ। Youth molests physically disabled girl: ਮੰਦਬੁੱਧੀ ਲੜਕੀ ਨਾਲ ਨੌਜਵਾਨਾਂ ਨੇ ਕੀਤੀ ਛੇੜਛਾੜ: ਲੜਕੀ ਦੇ ਰੌਲਾ ਪਾਉਣ ਦੇ ਉਪਰੰਤ ਉਸ ਸਮੇਂ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਉੱਥੇ ਪਹੁੰਚ ਗਏ ਅਤੇ ਉਹਨਾਂ ਨੂੰ ਬਚਾਇਆ ਗਿਆ। ਪੀੜਤ ਲੜਕੀ ਨੂੰ ਇਲਾਜ਼ ਲਈ ਨੇੜੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। —PTC News

Related Post