ਨਕਲੀ ਕਰੰਸੀ ਸਪਲਾਈ ਦੇ ਮਾਮਲੇ 'ਚ ਐਨ.ਆਈ.ਏ ਤੇ ਪੰਜਾਬ ਪੁਲਿਸ ਦੇ ਹੱਥੀਂ ਚੜਿਆ ਨੌਜਵਾਨ
ਲੁਧਿਆਣਾ, 10 ਅਪ੍ਰੈਲ 2022: ਲੁਧਿਆਣਾ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਐਨ.ਆਈ.ਏ ਦੀ ਟੀਮ ਅਤੇ ਸ਼ਹਿਰੀ ਪੁਲਿਸ ਨੇ ਨਾਲ ਮਿਲ ਕੇ ਨਕਲੀ ਨੋਟਾਂ ਦੀ ਸਪਲਾਈ ਦੇ ਮਾਮਲੇ 'ਚ ਲੁਧਿਆਣਾ ਦੇ ਬੱਸ ਸਟੈਂਡ ਨੇੜਿਓਂ ਇੱਕ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਹੁਣ ਉਸ ਨੂੰ ਅਗਲੇਰੀ ਜਾਂਚ ਲਈ ਦਿੱਲੀ ਲੈ ਕੇ ਗਏ ਹਨ। ਇਹ ਵੀ ਪੜ੍ਹੋ: ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼, ਜਾਣੋ ਕੀਮਤ ਤੇ ਬੁੱਕ ਕਰਨ ਦਾ ਤਰੀਕਾ ਦੂਜੇ ਦੇਸ਼ਾਂ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਜਾਅਲੀ ਨੋਟਾਂ ਦੀ ਸਪਲਾਈ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਦੀ ਟੀਮ ਨੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸੀਤਾ ਨਗਰ ਇਲਾਕੇ 'ਚ ਛਾਪੇਮਾਰੀ ਕੀਤੀ ਹੈ, ਜਿੱਥੋਂ ਇੱਕ ਨੌਜਵਾਨ ਨੂੰ ਨਕਲੀ ਨੋਟਾਂ ਦੇ ਮਾਮਲੇ 'ਚ ਸਬੂਤਾਂ ਸਮੇਤ ਕਾਬੂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਐਨ.ਆਈ.ਏ ਦੀ ਟੀਮ ਨੇ ਬਹੁਤ ਸਾਰਾ ਸਮਾਨ ਵੀ ਬਰਾਮਦ ਕੀਤਾ ਹੈ, ਜਿਸ ਨੂੰ ਟੀਮ ਇੱਕ ਥੈਲੇ ਵਿੱਚ ਪਾ ਕੇ ਆਪਣੇ ਨਾਲ ਲੈ ਗਈ ਹੈ, ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨਾਲ ਮਿਲ ਕੇ ਅੱਜ ਸਵੇਰੇ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਜਾਅਲੀ ਕਰੰਸੀ ਦੇ ਮਾਮਲੇ 'ਚ ਰੇਡ ਕੀਤੀ ਗਈ ਹੈ, ਜਿਸ ਦੇ ਗਿਰੋਹ ਦੇ ਮੈਂਬਰ ਕੁਝ ਦਿਨ ਪਹਿਲਾਂ ਦਿੱਲੀ 'ਚ ਫੜੇ ਗਏ ਸਨ, ਜਿਨ੍ਹਾਂ ਕੋਲੋਂ 500-500 ਅਤੇ 2-2 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਸਨ। ਇਹ ਵੀ ਪੜ੍ਹੋ: ਧਰਮਿੰਦਰ ਸਿੰਘ ਭਿੰਦਾ ਦੇ ਕਤਲ ਦੇ ਮਾਮਲੇ 'ਚ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, 7 ਕੀਤੇ ਕਾਬੂ ਦੱਸਿਆ ਜਾ ਰਿਹਾ ਹੈ ਕਿ ਉਕਤ ਨੋਟ ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਬੈਠੇ ਨਕਲੀ ਨੋਟ ਛਾਪਣ ਵਾਲਿਆਂ ਦੇ ਪਾਸਿਓਂ ਆਏ, ਜਿਨ੍ਹਾਂ ਨੂੰ ਪੁਲਸ ਨੇ ਫੜ ਲਿਆ, ਜਿਸ ਤੋਂ ਬਾਅਦ ਉਕਤ ਮਾਮਲਾ ਰਾਸ਼ਟਰੀ ਜਾਂਚ ਏਜੰਸੀ ਕੋਲ ਗਿਆ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। -PTC News