ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ
ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਸਾਰੇ ਪੈਨ ਕਾਰਡਾਂ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਜੇ ਤੁਸੀਂ ਅਜੇ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਨਹੀਂ ਜੋੜਿਆ ਹੈ ਤਾਂ ਸੁਚੇਤ ਹੋਵੋ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਪਰਮਾਨੈਂਟ ਅਕਾਊਂਟ ਨੰਬਰ (PAN) ਅਤੇ ਆਧਾਰ ਲਿੰਕਿੰਗ ਦੀ ਆਖਰੀ ਤਾਰੀਖ 31 ਮਾਰਚ 2021 ਤੈਅ ਕੀਤੀ ਹੈ, ਯਾਨੀ ਕਿ ਇਸ ਦੇ ਲਈ ਸਿਰਫ 10 ਦਿਨ ਹੀ ਬਾਕੀ ਹਨ। ਜੇਕਰ ਤੁਸੀਂ 31 ਮਾਰਚ ਤੱਕ ਇਹ ਕੰਮ ਨਹੀਂ ਕੀਤਾ ਤਾਂ ਤੁਹਾਡਾ ਪੈਨ ਕਾਰਡ ਬੇਕਾਰ ਹੋ ਸਕਦਾ ਹੈ। ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ [caption id="attachment_483316" align="aligncenter"] ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ[/caption] ਅਜਿਹੀ ਹਾਲਤ ਵਿਚ ਤੁਹਾਨੂੰ ਇਨਕਮ ਟੈਕਸ ਵਿਭਾਗ ਨਿਯਮ ਦੀ ਧਾਰਾ 272ਬੀ ਦੇ ਤਹਿਤ 10,000 ਰੁਪਏ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਇਸ ਲਈ ਸਾਰੇ ਪੈਨ ਕਾਰਡ ਧਾਰਕਾਂ ਨੂੰ ਸਟੇਟਸ ਦੀ ਜਾਂਚ ਕਰ ਕੇ ਆਧਾਰ ਨਾਲ ਛੇਤੀ-ਛੇਤੀ ਲਿੰਕ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਹੋਵੇਗਾ ਕਿ ਤੁਹਾਡਾ ਪੈਨ ਕਾਰਡ ਆਧਾਰ ਨਾਲ ਲਿੰਕ ਹੈ ਜਾਂ ਨਹੀਂ। [caption id="attachment_483315" align="aligncenter"] ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ[/caption] PAN Aadhaar card linking: ਕਿਵੇਂ ਕਰੀਏ ? ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਚੈੱਕ ਕਰੋ ਸਟੇਟਸ >> ਇਨਕਮ ਟੈਕਸ ਦੀ ਆਧਿਕਾਰਿਕ ਵੈੱਬਸਾਈਟ www.incometaxindiaefiling.gov.in ਉੱਤੇ ਜਾਓ।>> ਖੱਬੇ ਪਾਸੇ ਲਿੰਕ ਬੇਸ ਸੈਕਸ਼ਨ 'ਤੇ ਕਲਿੱਕ ਕਰੋ। >> ਆਪਣਾ ਪੈਨ ਨੰਬਰ, ਆਧਾਰ ਨੰਬਰ ਅਤੇ ਨਾਮ ਭਰੋ। >> ਕੈਪਚਾ ਕੋਡ ਭਰੋ। >> ਲਿੰਕ ਆਧਾਰ' ਵਿਕਲਪ 'ਤੇ ਕਲਿਕ ਕਰੋ ਅਤੇ ਤੁਹਾਡਾ ਪੈਨ ਆਧਾਰ ਲਿੰਕਿੰਗ ਪੂਰਾ ਹੋ ਜਾਵੇਗਾ। >> ਤੁਹਾਡੇ ਆਧਾਰ ਵੇਰਵਿਆਂ ਦੇ ਵਿਰੁੱਧ, ਆਈਟੀ ਵਿਭਾਗ ਤੁਹਾਡੇ ਨਾਮ, ਜਨਮ ਮਿਤੀ ਅਤੇ ਲਿੰਗ ਨੂੰ ਪ੍ਰਮਾਣਿਤ ਕਰੇਗਾ ਜਿਸ ਦੇ ਬਾਅਦ ਲਿੰਕਿੰਗ ਕੀਤੀ ਜਾਏਗੀ। [caption id="attachment_483312" align="aligncenter"] ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ[/caption] SMS ਰਾਹੀਂ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਕਿਵੇਂ ਜੋੜਿਆ ਜਾਵੇ ? ਆਪਣੇ ਫੋਨ ਵਿਚ ਵੱਡੇ ਅੱਖਰ ਵਿਚ ਆਈਡੀਪੀਐਨ ਟਾਈਪ ਕਰੋ, ਫਿਰ ਜਗ੍ਹਾ ਦੇ ਕੇ ਆਧਾਰ ਨੰਬਰ ਅਤੇ ਪੈਨ ਨੰਬਰ ਦਾਖਲ ਕਰੋ। ਇਸ ਮੈਸੇਜ ਨੂੰ 567678 ਜਾਂ 56161 ਉੱਤੇ ਭੇਜ ਦਿਓ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੋਵਾਂ ਦਸਤਾਵੇਜ਼ਾਂ ਨੂੰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। [caption id="attachment_483317" align="aligncenter"] ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ[/caption] ਆਨਲਾਈਨ ਵੀ ਆਸਾਨ ਹੈ ਤਰੀਕਾ ਇਨਕਮ ਟੈਕਸ ਦੀ ਆਧਿਕਾਰਿਤ ਵੈੱਬਸਾਈਟ ਉੱਤੇ ਬਾਈ ਤਰਫ ਲਿੰਕ ਤੇ ਲਿੰਕ ਆਧਾਰ ਉੱਤੇ ਕਲਿੱਕ ਕਰੋ। ਜੇਕਰ ਤੁਹਾਡਾ ਅਕਾਊਂਟ ਨਹੀਂ ਬਣਿਆ ਹੈ ਤਾਂ ਪਹਿਲਾਂ ਰਜਿਸਟਰੇਸ਼ਨ ਕਰੋ। ਇਥੇ ਤੁਹਾਨੂੰ ਪੈਨ, ਆਧਾਰ ਨੰਬਰ ਅਤੇ ਨਾਮ ਭਰਨਾ ਹੋਵੇਗਾ, ਜਿਸ ਦਾ ਓਟੀਪੀ ਸਬੰਧਿਤ ਮੋਬਾਇਲ ਨੰਬਰ ਉੱਤੇ ਆਵੇਗਾ। ਓਟੀਪੀ ਭਰਨ ਦੇ ਬਾਅਦ ਤੁਹਾਡਾ ਆਧਾਰ ਅਤੇ ਪੈਨ ਲਿੰਕ ਹੋ ਜਾਵੇਗਾ। ਇਸ ਸਥਿਤੀ ਵਿਚ ਲੱਗਦਾ ਹੈ ਜੁਰਮਾਨਾ ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 272B ਦੇ ਤਹਿਤ ਇਨਆਪਰੇਟਿਵ ਪੈਨ ਕਾਰਡ ਦਾ ਇਸਤੇਮਾਲ ਕਰਨ ਉੱਤੇ 10,000 ਰੁਪਏ ਦੇ ਜੁਰਮਾਨੇ ਵੀ ਹੈ। ਟੈਕਸ ਅਤੇ ਇਨਵੇਸਟਮੈਂਟ ਐਕਸਪਰਟ ਬਲਵੰਤ ਜੈਨ ਨੇ ਕਿਹਾ ਸੀ ਕਿ ਪੈਨ ਕਾਰਡ ਨਾਲ ਜੁੜੀ ਗਲਤ ਜਾਣਕਾਰੀ ਦੇਣ ਉੱਤੇ ਵੀ 10,000 ਰੁਪਏ ਦੇ ਜੁਰਮਾਨ ਲੱਗੇਗਾ। ਨਾਲ ਹੀ ਅਜਿਹੇ ਲੈਣ ਦੇਣ ਵਿਚ, ਜਿਸ ਵਿਚ ਪੈਨ ਕਾਰਡ ਨਾਲ ਜੁੜੀ ਜਾਣਕਾਰੀ ਭਰਨਾ ਜ਼ਰੂਰੀ ਹੁੰਦਾ ਹੈ, ਉੱਥੇ ਪੈਨ ਕਾਰਡ ਦਾ ਜਾਣਕਾਰੀ ਨਹੀਂ ਦੇਣ ਉੱਤੇ ਵੀ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ। -PTCNews