ਐਕਟਿਵਾ ਸਵਾਰ ਨੋਜਵਾਨ ਔਰਤ ਤੋਂ ਪਰਸ ਤੇ ਆਈਫੋਨ ਖੋਹ ਕੇ ਹੋਇਆ ਫ਼ਰਾਰ, ਘਟਨਾ CCTV 'ਚ ਕੈਦ

By  Riya Bawa June 1st 2022 09:49 AM

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਵਨ ਨਗਰ ਇਲਾਕੇ 'ਚ ਮੰਗਲਵਾਰ ਰਾਤ ਇਕ ਐਕਟਿਵਾ ਸਵਾਰ ਔਰਤ ਤੋਂ ਪਰਸ ਅਤੇ ਆਈਫੋਨ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿੱਚ ਨਕਦੀ ਸੀ। ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਦੇ ਆਧਾਰ 'ਤੇ ਪੁਲਸ ਐਕਟਿਵਾ ਸਵਾਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। SnatchingInAmritsar ਬਟਾਲਾ ਰੋਡ ’ਤੇ ਰਹਿਣ ਵਾਲੇ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਬਾਜ਼ਾਰ ’ਚ ਸਾਮਾਨ ਲੈਣ ਲਈ ਗਿਆ ਸੀ। ਪਹਿਲਾਂ ਉਸ ਨੇ ਪਵਨ ਨਗਰ ਸਥਿਤ ਕੱਪੜਿਆਂ ਦੀ ਦੁਕਾਨ ਤੋਂ ਕੁਝ ਸਾਮਾਨ ਲਿਆ ਅਤੇ ਫਿਰ ਥੋੜ੍ਹਾ ਅੱਗੇ ਜਾ ਕੇ ਸਟੇਸ਼ਨਰੀ ਦੀ ਦੁਕਾਨ 'ਤੇ ਗਈ। ਜਦੋਂ ਉਹ ਉਥੋਂ ਵਾਪਸ ਆ ਰਹੀ ਸੀ ਤਾਂ ਐਕਟਿਵਾ ਸਵਾਰ ਨੇ ਉਸ ਦੇ ਹੱਥੋਂ ਪਰਸ ਖੋਹ ਲਿਆ। ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸੜਕ ਦੇ ਵਿਚਕਾਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ। 5 ਮਿੰਟ ਤੱਕ ਪਿੱਛਾ ਕਰਦੇ ਰਹੇ। SnatchingInAmritsar ਇਹ ਵੀ ਪੜ੍ਹੋ: ਲੋਕਾਂ ਲਈ ਚੰਗੀ ਖ਼ਬਰ! ਜਲਦ ਹੀ ਪੰਜਾਬ-ਹਿਮਾਚਲ ਸਮੇਤ 12 ਸੂਬਿਆਂ 'ਚ ਪਵੇਗਾ ਮੀਂਹ ਇਲਾਕੇ 'ਚ ਲੱਗੇ ਸੀਸੀਟੀਵੀ ਤੋਂ ਪਤਾ ਲੱਗਾ ਕਿ ਦੋਸ਼ੀ ਕਰੀਬ 5 ਮਿੰਟ ਤੱਕ ਪ੍ਰਵੇਸ਼ ਦਾ ਪਿੱਛਾ ਕਰਦਾ ਰਿਹਾ। ਉਹ ਸਿਰਫ਼ ਸਹੀ ਸਮੇਂ ਦੀ ਤਲਾਸ਼ ਕਰ ਰਿਹਾ ਸੀ। ਉਹ ਪਵਨ ਨਗਰ 'ਚ ਕੱਪੜੇ ਦੀ ਦੁਕਾਨ ਅੱਗੇ ਵੀ ਕੁਝ ਦੇਰ ਲਈ ਖੜ੍ਹਾ ਸੀ ਪਰ ਜਿਵੇਂ ਹੀ ਨੇੜੇ ਆਇਆ ਤਾਂ ਪਰਸ ਖੋਹ ਕੇ ਫ਼ਰਾਰ ਹੋ ਗਿਆ। SnatchingInAmritsar ਸਿਰ 'ਤੇ ਟੋਪੀ ਅਤੇ ਮੂੰਹ 'ਤੇ ਰੁਮਾਲ ਲਪੇਟਿਆ ਹੋਇਆ ਸੀ ਮੁਲਜ਼ਮ ਚਿੱਟੇ ਰੰਗ ਦੀ ਐਕਟਿਵਾ ’ਤੇ ਸਵਾਰ ਸੀ, ਜਿਸ ਦੇ ਅੱਗੇ ਨੰਬਰ ਪਲੇਟ ਵੀ ਨਹੀਂ ਸੀ। ਦੋਸ਼ੀ ਨੇ ਲਾਲ-ਕਾਲੀ ਟੋਪੀ ਪਾਈ ਹੋਈ ਸੀ ਜਿਸ 'ਤੇ BOY ਲਿਖਿਆ ਹੋਇਆ ਸੀ। ਪੁਲਿਸ ਨੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News

Related Post