ਇੰਦੌਰ : ਕਈ ਵਾਰ ਐਕਸ਼ਨ ਦਿਖਾਉਣ ਦੇ ਚੱਕਰ ਵਿੱਚ ਵਿਅਕਤੀ ਆਪਣੀ ਜਾਨ ਗੁਆ ਬੈਠਦਾ ਹੈ। ਜ਼ਿਆਦਾ ਸਟੰਟਬਾਜ਼ੀ ਵਿਅਕਤੀ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਹਾਲ ਹੀ ਵਿੱਚ ਅਜਿਹੀ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਬਾਣਗੰਗਾ ਥਾਣਾ ਇਲਾਕੇ ਵਿੱਚ ਵਾਪਰੀ। ਜਿਥੇ ਹੋਲਿਕਾ ਦਹਿਨ ਦੇ ਪ੍ਰੋਗਰਾਮ ਵਿੱਚ ਨਸ਼ੇ ਵਿੱਚ ਧੁੱਤ ਇਕ ਨੌਜਵਾਨ ਚਾਕੂ ਲੈ ਕੇ ਡਾਂਸ ਕਰ ਰਿਹਾ ਸੀ।
ਡਾਂਸ ਕਰਦੇ ਹੋਏ ਨੌਜਵਾਨ ਨੇ ਸੀਨੇ ਉਤੇ ਚਾਕੂ ਮਾਰਨ ਦਾ ਸਟੰਟ ਦਿਖਾਇਆ। ਨਸ਼ੇ ਵਿੱਚ ਧੁੱਤ ਨੌਜਵਾਨ ਨੇ ਖੁਦ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਲਿਆ, ਜਿਸ ਨੂੰ ਬਾਅਦ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਾਣਾਗੰਗਾ ਪੁਲਿਸ ਮੁਤਾਬਕ ਵੀਰਵਾਰ ਦੇਰ ਰਾਤ ਤਿੰਨ ਵਜੇ ਕੁਸ਼ਵਾਹ ਨਗਰ ਵਿੱਚ ਰਿਹਣ ਵਾਲਾ 38 ਸਾਲ ਦਾ ਗੋਪਾਲ, ਪਿਤਾ ਨਾਰਾਇਣ ਸੋਲੰਕੀ, ਨਸ਼ੇ ਵਿੱਚ ਧੁੱਤ ਸੀ ਜੋ ਮਿੱਤਰਾਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਡਾਂਸ ਕਰ ਰਿਹਾ ਸੀ।