ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

By  Ravinder Singh March 17th 2022 05:47 PM

ਅੰਮ੍ਰਿਤਸਰ : ਰੇਲਵੇ ਫਾਟਕ ਉਤੇ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਭੇਡਾਂ ਚਾਰ ਰਿਹਾ ਸੀ ਕਿ ਅਚਾਨਕ ਭੇਡਾਂ ਫਾਟਕ ਵੱਲ ਨੂੰ ਚਲੀਆਂ ਗਈਆਂ। ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤਭੇਡਾਂ ਨੂੰ ਬਚਾਉਂਦਾ ਨੌਜਵਾਨ ਖੁਦ ਹੀ ਰੇਲਗੱਡੀ ਦੀ ਲਪੇਟ ਵਿੱਚ ਗਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੇ ਵੱਲਾ ਫਾਟਕ ਕੋਲ ਵਧੀਨ (52 ਸਾਲ) ਪੁੱਤਰ ਅਮੀਨ ਜੈਸਲਮੇਰ ਰਾਜਸਥਾਨ ਭੇਡਾਂ ਚਾਰ ਰਿਹਾ ਸੀ। ਅਚਾਨਕ ਭੇਡਾਂ ਫਾਟਕ ਵੱਲ ਨੂੰ ਚਲੀਆਂ ਗਈਆਂ। ਭੇਡਾਂ ਨੂੰ ਬਚਾਉਣ ਦੇ ਚੱਕਰ ਵਿੱਚ ਵਧੀਨ ਰੇਲਗੱਡੀ ਦੇ ਹੇਠਾਂ ਆ ਗਿਆ ਹੈ ਅਤੇ ਬੁਰੀ ਤਰ੍ਹਾਂ ਕੁਚਲਿਆ ਗਿਆ। ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 4 ਭੇਡਾਂ ਦੀ ਵੀ ਜਾਨ ਚਲੀ ਗਈ। ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਇਸ ਕੇਸ ਵਿੱਚ 174 ਦੀ ਕਾਰਵਾਈ ਕੀਤੀ ਹੈ। ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਸੀਨੀਅਰ ਅਧਿਕਾਰੀ ਪੁੱਜ ਰਹੇ ਹਨ ਅਤੇ ਬਾਅਦ ਵਿੱਚ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਹ ਵੀ ਪੜ੍ਹੋ : ਪੰਜਾਬ ਸਰਕਾਰ ਬੇਰੁਜ਼ਗਾਰਾਂ ਦੇ ਅੰਕੜੇ ਕਰੇਗੀ ਇਕੱਠੇ

Related Post