ਅੰਮ੍ਰਿਤਸਰ : ਕੇਂਦਰੀ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਯੋਗਾ ਦਿਵਸ ਉਤੇ ਅੰਮ੍ਰਿਤਸਰ ਪੁੱਜੇ ਅਤੇ ਅੰਮ੍ਰਿਤਸਰ ਵਾਸੀਆਂ ਨਾਲ ਯੋਗਾ ਕੀਤਾ। ਉਨ੍ਹਾਂ ਕਿਹਾ ਕਿ ਯੋਗਾ ਦਿਵਸ ਉਤੇ ਸਵੱਛ ਭਾਰਤ ਇਕ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ। ਜਨਤਾ ਨੂੰ ਚਾਹੀਦਾ ਹੈ ਆਪਣੇ ਘਰ ਆਪਣੇ ਸ਼ਹਿਰ ਤੇ ਆਪਣੇ ਦੇਸ਼ ਦੀ ਸਫਾਈ ਰੱਖੇ। ਯੋਗਾ ਕਰਨ ਨਾਲ ਸਰੀਰ ਤੰਦਰੁਸਤ ਤੇ ਸਵਸਥ ਰਹਿੰਦਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਸੁਭਾਸ਼ ਸਰਕਾਰ ਨੇ ਕਿਹਾ ਕਿ ਅੱਠ ਦਿਨ ਬਾਅਦ ਅੰਤਰਰਾਸ਼ਟਰੀ ਯੋਗਾ ਡੇਅ ਸਾਰੇ ਵਰਲਡ ਵਿੱਚ ਮਨਾਇਆ ਜਾਵੇਗਾ। ਇਸ ਕਰਕੇ ਅੱਜ ਯੋਗਾ ਦੀ ਪ੍ਰੈਕਟਿਸ ਕੀਤੀ ਗਈ ਹੈ ਤੇ ਇਸ ਦੇ ਨਾਲ ਨਾਲ 2014 ਸਾਲ ਤੋਂ ਦੇਸ਼ ਨੂੰ ਵਿੱਚ ਸਵੱਛਤਾ ਲਿਆਉਣ ਲਈ ਇੱਕ ਸਵੱਛ ਭਾਰਤ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਅੰਦੋਲਨ ਲਗਾਤਾਰ ਚੱਲ ਰਿਹਾ ਹੈ। ਇਸ ਅੰਦੋਲਨ ਦਾ ਮਕਸਦ ਆਪਣਾ ਘਰ ਸਾਫ ਰੱਖਣਾ ਹੈ ਆਪਣਾ ਦੇਸ਼ ਨੂੰ ਸਾਫ ਰੱਖਣਾ ਹੈ ਤੇ ਆਪਣੇ ਸ਼ਹਿਰ ਨੂੰ ਤੇ ਆਲੇ ਦੁਆਲੇ ਨੂੰ ਸਾਫ ਰੱਖਣਾ ਹੈ। ਸਾਨੂੰ ਇਹ ਕਸਮ ਖਾਣੀ ਚਾਹੀਦੀ ਹੈ ਕਿ ਕੀ ਸਾਨੂੰ ਕਿਤੇ ਵੀ ਗੰਦਗੀ ਨਹੀਂ ਫੈਲਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੈਂ ਤੇ ਨਗਰ ਨਿਗਮ ਦੇ ਸਾਰੇ ਅਧਿਕਾਰੀ ਜਨਤਾ ਵਿੱਚ ਇਕ ਮੈਸੇਜ ਦੇਣ ਲਈ ਅੱਜ ਇੱਥੇ ਪੁੱਜੇ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਫ਼ਾਈ ਅਭਿਆਨ ਜੋ ਨਗਰ ਨਿਗਮ ਨੇ ਚਲਾਇਆ ਹੈ ਜਿਸ ਤਰ੍ਹਾਂ ਨਗਰ ਨਿਗਮ ਨੇ ਵੱਖ-ਵੱਖ ਥਾਈਂ ਕੂੜਾ ਪਾਉਣ ਲਈ ਕੂੜੇਦਾਨ ਰੱਖੇ ਹੋਏ ਹਨ ਉਸ ਹਿਸਾਬ ਨਾਲ ਕੂੜਾ ਪਾਉਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਆਪਣੇ ਸਰੀਰ ਮਨ ਨੂੰ ਸਵੱਛ ਰੱਖਣ ਲਈ ਯੋਗਾ ਅਭਿਆਸ ਕਰਨਾ ਚਾਹੀਦਾ ਹੈ। ਯੋਗਾ ਅਭਿਆਸ ਨਾਲ ਅਸੀਂ ਸਵਸਥ ਰਹਾਂਗੇ ਤੇ ਖੁਸ਼ ਰਹਾਂਗੇ ਤੇ ਤੰਦਰੁਸਤ ਰਹਾਂਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕੇਗਾ। ਇਹ ਵੀ ਪੜ੍ਹੋ : ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਲਦ ਤੰਦਰੁਸਤ ਹੋਣ ਦੀ ਕੀਤੀ ਕਾਮਨਾ