Vinesh Phogat Asian Games: ਭਾਰਤ ਦੀ ਭਲਵਾਨ ਵਿਨੇਸ਼ ਫੋਗਾਟ 13 ਅਗਸਤ ਨੂੰ ਗੋਡੇ ਦੀ ਸੱਟ ਕਾਰਨ ਏਸ਼ੀਆਈ ਖੇਡਾਂ 2023 ਤੋਂ ਬਾਹਰ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਫੋਗਾਟ ਨੇ ਮੰਗਲਵਾਰ ਨੂੰ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ। ਵਿਨੇਸ਼ ਫੋਗਾਟ ਨੇ ਦੱਸਿਆ ਕਿ ਉਨ੍ਹਾਂ ਦੀ 17 ਅਗਸਤ ਨੂੰ ਸਰਜਰੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਸਿਖਲਾਈ ਦੌਰਾਨ ਉਨ੍ਹਾਂ ਦੇ ਗੋਡੇ 'ਤੇ ਸੱਟ ਲੱਗ ਗਈ ਸੀ। ਸਕੈਨਿੰਗ ਤੋਂ ਬਾਅਦ ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਲਈ ਸਰਜਰੀ ਹੀ ਇੱਕੋ ਇੱਕ ਵਿਕਲਪ ਹੈ। ਇਸ ਕਰਕੇ ਉਨ੍ਹਾਂ ਦੀ 17 ਅਗਸਤ ਨੂੰ ਮੁੰਬਈ ਵਿੱਚ ਸਰਜਰੀ ਹੋਵੇਗੀ। <blockquote class=twitter-tweet><p lang=qme dir=ltr>???? <a href=https://t.co/8irSqwozbL>pic.twitter.com/8irSqwozbL</a></p>&mdash; Vinesh Phogat (@Phogat_Vinesh) <a href=https://twitter.com/Phogat_Vinesh/status/1691379205991546880?ref_src=twsrc^tfw>August 15, 2023</a></blockquote> <script async src=https://platform.twitter.com/widgets.js charset=utf-8></script>2018 ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਨੇ ਕਿਹਾ ਕਿ ਉਹ ਹਾਂਗਜ਼ੂ ਵਿੱਚ ਇਸ ਐਡੀਸ਼ਨ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੇਗੀ। ਉਹ ਆਪਣੀ ਸੱਟ ਤੋਂ ਬਹੁਤ ਨਿਰਾਸ਼ ਹੈ।ਵਿਨੇਸ਼ ਫੋਗਾਟ ਨੇ ਕਿਹਾ ਕਿ ਭਾਰਤ ਲਈ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਬਰਕਰਾਰ ਰੱਖਣਾ ਮੇਰਾ ਸੁਪਨਾ ਸੀ, ਜੋ ਮੈਂ 2018 ਵਿੱਚ ਜਕਾਰਤਾ ਵਿੱਚ ਜਿੱਤਿਆ ਸੀ। ਪਰ ਬਦਕਿਸਮਤੀ ਨਾਲ, ਇਸ ਸੱਟ ਨੇ ਹੁਣ ਮੇਰੀ ਭਾਗੀਦਾਰੀ ਨੂੰ ਰੱਦ ਕਰ ਦਿੱਤਾ ਹੈ। ਮੈਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਜੋ ਰਿਜ਼ਰਵ ਖਿਡਾਰੀ ਨੂੰ ਏਸ਼ੀਅਨ ਖੇਡਾਂ ਲਈ ਭੇਜਿਆ ਜਾ ਸਕੇ।ਇਹ ਵੀ ਪੜ੍ਹੋ: ਏਸ਼ੀਆਈ ਚੈਂਪੀਅਨਸ ਟਰਾਫੀ: ਫਾਈਨਲ 'ਚ ਪਹੁੰਚੀ ਭਾਰਤੀ ਹਾਕੀ ਟੀਮ, ਸੈਮੀਫਾਈਨਲ 'ਚ ਜਾਪਾਨ ਨੂੰ 5-0 ਨਾਲ ਹਰਾਇਆ